ਬੇਕਾਬੂ ਹੋਈ ਬੱਸ ਦੀ ਕੈਂਟਰ ਨਾਲ ਹੋਈ ਟੱਕਰ
ਇੱਕ ਕਿਸਾਨ ਆਗੂ ਗੰਭੀਰ ਜਖ਼ਮੀ
ਜ਼ਿਲ੍ਹਾ ਬਰਨਾਲਾ, ਧਨੌਲਾ ਵਿਖੇ ਕਿਸਾਨ ਯੂਨੀਅਨ ਦੀ ਮਿੰਨੀ ਬੱਸ ਦਾ ਸਟੇਰਿੰਗ ਖੁੱਲ੍ਹਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਬੇਕਾਬੂ ਹੋਈ ਮਿੰਨੀ ਬੱਸ ਕੈਂਟਰ ਨਾਲ ਟਕਰਾ ਗਈ ਜਿਸ ਕਾਰਨ ਇੱਕ ਕਿਸਾਨ ਆਗੂ ਜ਼ਖ਼ਮੀ ਹੋ ਗਿਆ, ਜਿਸਨੂੰ ਕਿ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਦੱਸ ਦਈਏ ਕਿ ਇਹ ਬੱਸ ਜ਼ਿਲ੍ਹਾ ਬਰਨਾਲਾ, ਧਨੌਲਾ ਵਿਖੇ ਇਕੱਠ ‘ਚ ਸ਼ਾਮਿਲ ਹੋਣ ਜਾ ਰਹੀ ਸੀ ਉਸ ਦੌਰਾਨ ਜਦ ਇਹ ਬੱਸ ਮਾਨਸਾ-ਬਰਨਾਲਾ ਰੋਡ ਉਪਰ ਹੰਡਿਆਇਆ ਨੇੜੇ ਪੁੱਜੀ ਤਾਂ ਇਹ ਹਾਦਸਾ ਵਾਪਰ ਗਿਆ।

