ਹੁਣ ਰਾਸ਼ਟਰਪਤੀ ਦੀ ਸਹਿਮਤੀ ‘ਤੇ ਕਾਨੂੰਨ ਬਣੇਗਾ ਇਹ ਬਿੱਲ
12 ਘੰਟਿਆਂ ਦੀ ਬਹਿਸ ਮਗਰੋਂ ਰਾਜ ਸਭਾ ਸੰਸਦ ‘ਚ ਵਕਫ਼ ਸੋਧ ਬਿੱਲ 2025 ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਤੋਂ ਬਾਅਦ ਹੁਣ ਰਾਸ਼ਟਰਪਤੀ ਦੀ ਸਹਿਮਤੀ ਦੇ ਨਾਲ ਇਸ ਬਿਲ ਨੂੰ ਕਾਨੂੰਨ ਬਣਾਇਆ ਜਾਵੇਗਾ। ਦੱਸ ਦਈਏ ਕਿ ਸੰਸਦ ਵਿੱਚ ਵਕਫ਼ ਸੋਧ ਬਿੱਲ ਦੇ ਪੱਖ ਵਿੱਚ 128 ਅਤੇ ਵਿਰੋਧ ‘ਚ 95 ਵੋਟਾਂ ਪਈਆਂ ਹਨ।

