ਜਾਣਕਾਰੀ ਅਨੁਸਾਰ ਬੀਤੀ ਰਾਤ ਬਰਵਾਲਾ-ਹਾਂਸੀ ਹਾਈਵੇਅ ’ਤੇ ਇੱਕ ਨਿੱਜੀ ਬੱਸ ਦੀ ਚਿੱਟੇ ਪੌਪਲਰ ਦੇ ਦਰੱਖਤ ‘ਚ ਹੋਈ ਟੱਕਰ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਇਸ ਸਮੇਂ ਬੱਸ ‘ਚ ਇਕੱਲਾ ਡਰਾਈਵਰ ਮੌਜੂਦ ਸੀ ਜਿਸਦੇ ਹਾਦਸੇ ਦੌਰਾਨ ਢਿੱਡ ‘ਚ ਸਟੀਅਰਿੰਗ ਰਾਡ ਫੱਸ ਗਿਆ ਅਤੇ ਡਰਾਈਵਰ ਗੰਭੀਰ ਜਖ਼ਮੀ ਹੋ ਗਿਆ ਹੈ। ਦੱਸ ਦਈਏ ਕਿ ਡਰਾਈਵਰ ਨੂੰ ਹਾਂਸੀ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਹਿਸਾਰ ਰੈਫਰ ਕਰ ਦਿੱਤਾ ਗਿਆ ਹੈ। ਬੱਸ ਡਰਾਈਵਰ ਅਜਮੇਰ, ਪਿੰਡ ਕੁੰਗਡ ਦਾ ਵਸਨੀਕ ਹੈ ਜੋ ਤਿੰਨ ਮਹੀਨੇ ਪਹਿਲਾਂ ਨੌਕਰੀ ’ਤੇ ਰੱਖਿਆ ਗਿਆ ਸੀ।
ਬਰਵਾਲਾ-ਹਾਂਸੀ ਹਾਈਵੇਅ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
