ਜਾਣਕਾਰੀ ਅਨੁਸਾਰ ਅੱਜ ਦੁਪਹਿਰ ਬਟਾਲਾ, ਗੁਰਦਸਾਪੁਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ ਦੋ ਵਿਦਿਆਰਥੀਆਂ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਜਦ ਇਹ ਵਿਦਿਆਰਥੀ ਦਿਆਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਰਜਾਜਾਨ ’ਚ ਬਣੇ ਪ੍ਰੀਖਿਆ ਕੇਂਦਰ ‘ਚੋਂ ਕੰਪਿਊਟਰ ਦਾ ਪੇਪਰ ਦੇ ਕੇ ਘਰ ਵਾਪਸ ਪਰਤ ਰਹੇ ਸਨ ਅੱਧਾ ਕੁ ਕਿਲੋਮੀਟਰ ਅੱਗੇ ਪਹੁੰਚੇ ਤਾਂ ਇੱਕ ਫੈਕਟਰੀ ਦੀ ਕੰਧ ਵਿੱਚ ਉਹਨਾਂ ਦੀ ਗੱਡੀ ਦੀ ਟੱਕਰ ਹੋ ਗਈ ਅਤੇ ਮੌਕੇ ‘ਤੇ ਦੋਵਾਂ ਵਿਦਿਆਰਥੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਚੰਨਬੀਰ ਤੇ ਗੋਪੀ ਵਜੋਂ ਹੋਈ ਹੈ।

