ਲਗਭਗ 2.15 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਸਕਦਾ ਹੈ ਬਜਟ
ਪੰਜਾਬ ਸਰਕਾਰ ਵੱਲੋਂ ਅੱਜ ਦੇ ਬਜਟ ਸੈਸ਼ਨ ‘ਚ ਵਿੱਤੀ ਸਾਲ 2025-26 ਲਈ ਬਜਟ ਪੇਸ਼ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਦਾ ਬਜਟ ਪਿਛਲੀ ਵਾਰ ਨਾਲੋਂ ਪੰਜ ਫ਼ੀਸਦੀ ਜ਼ਿਆਦਾ ਹੋਵੇਗਾ ਜੋ ਕਿ ਕਰੀਬ 2.15 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਸਕਦਾ ਹੈ। ਨਾਲ ਹੀ ਦੱਸ ਦਈਏ ਕਿ ਇਸ ਵਾਰ ਵਿੱਤ ਮੰਤਰੀ ਹਰਪਾਲ ਸਿੰਘ ਲਗਾਤਾਰ ਚੌਥਾ ਬਜਟ ਪੇਸ਼ ਕਰਨਗੇ ਅਤੇ ਅੱਜ ਸਵੇਰੇ 11 ਵਜੇ ਇਹ ਬਜਟ ਪੇਸ਼ ਕੀਤਾ ਜਾਵੇਗਾ।

