ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਟਰੈਵਲ ਏਜੰਟ ਕੋਲੋਂ ਫਿਰੋਤੀ ਮੰਗਣ ਵਾਲੇ ਮੁਲਜ਼ਮਾਂ ਦੀ ਭਾਲ ਚੱਲ ਰਹੀ ਸੀ ਜਿਹਨਾਂ ਨੂੰ ਕੱਲ੍ਹ ਬੀਤੀ ਰਾਤ ਲੁਧਿਆਣਾ ਦੇ ਧਾਦਰਾ ਰੋਡ ’ਤੇ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਦੱਸ ਦਈਏ ਕਿ ਮੁਕਾਬਲੇ ਦੌਰਾਨ ਤਿੰਨੋਂ ਦੋਸ਼ੀਆਂ ਦੀਆਂ ਲੱਤਾਂ ‘ਤੇ ਗੋਲੀਆਂ ਲੱਗੀਆਂ ਹਨ ਜਿਹਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

