ਪੁਲਿਸ ਵੱਲੋਂ ਕੀਤਾ ਗਿਆ ਸੀ ਅਜਨਾਲਾ ਕੋਰਟ ‘ਚ ਪੇਸ਼
ਜਾਣਕਾਰੀ ਅਨੁਸਾਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਕੈਦ MP ਅਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਪੁਲਿਸ ਵੱਲੋਂ ਅਜਨਾਲਾ ਕੋਰਟ ‘ਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ 4 ਦਿਨ ਦਾ ਮਿਲਿਆ ਰਿਮਾਂਡ ਮਿਲਿਆ ਹੈ। ਦੱਸ ਦਈਏ ਕਿ ਇਹਨਾਂ 7 ਵਿਅਕਤੀਆਂ ਵੱਲੋਂ 2023 ‘ਚ ਅਜਨਾਲਾ ਦੇ ਥਾਣੇ ‘ਤੇ ਹਮਲਾ ਕੀਤਾ ਗਿਆ ਸੀ ਜਿਸ ਦੌਰਾਨ ਮੌਜੂਦਾ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ। ਇਸ ਦੇ ਚੱਲਦਿਆਂ ਇਹਨਾਂ ਵਿਅਕਤੀਆਂ, ਗੁਰਦੀਪ ਸਿੰਘ, ਹਰਜੀਤ ਸਿੰਘ, ਬਸੰਤ ਸਿੰਘ, ਭਗਵੰਤ ਸਿੰਘ, ਦਿਲਜੀਤ ਸਿੰਘ, ਕੁਲਵੰਤ ਸਿੰਘ ਅਤੇ ਬਲਵੰਤ ਸਿੰਘ ਨੂੰ ਦੋ ਸਾਲ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਇਹਨਾਂ ‘ਤੇ NSA ਦੀ ਧਾਰਾ ਲਾਗੂ ਕੀਤੀ ਸੀ ਜਿਸਨੂੰ ਕਿ ਬੀਤੇ ਕੁੱਝ ਦਿਨ ਪਹਿਲਾਂ ਹਟਾ ਦਿੱਤਾ ਗਿਆ ਹੈ।

