ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਐਸ.ਆਈ.ਟੀ. ਸਾਹਮਣੇ ਦੁਬਾਰਾ ਪੇਸ਼ ਹੋਣਗੇ। ਦੱਸ ਦਈਏ ਕਿ ਇਹ ਪੇਸ਼ੀ 2021 ਦੇ ਡਰੱਗਜ਼ ਮਾਮਲੇ ਕਾਰਨ ਕੀਤੀ ਜਾ ਰਹੀ ਹੈ। ਮਜੀਠੀਆ ਦੀ ਕਮੇਟੀ ਨਾਲ ਕੱਲ੍ਹ 8 ਘੰਟੇ ਪੁੱਛਗਿੱਛ ਹੋਈ ਸੀ ਜਿਸ ਦੌਰਾਨ ਮਜੀਠੀਆ ਨੇ ਦੱਸਿਆ ਸੀ ਕਿ ਸੁਪਰੀਮ ਕੋਰਟ ਦਾ ਹੁਕਮ ਹੈ ਕਿ 18 ਮਾਰਚ ਤੱਕ ਜਾਂਚ ਕੀਤੀ ਜਾਵੇ ਅਤੇ ਚਲਾਨ ਪੇਸ਼ ਕੀਤਾ ਜਾਵੇ। ਜਿਸਦੇ ਚੱਲਦਿਆਂ ਕੱਲ੍ਹ ਕਮੇਟੀ ਦੇ ਮੈਂਬਰ ਵਰੁਣ ਸ਼ਰਮਾ ਨੇ ਜਾਂਚ ਕਰਨ ਉਪਰੰਤ ਕਿਹਾ ਹੈ ਕਿ ਮਜੀਠੀਆ ਦੇ ਪਰਿਵਾਰ ਨਾਲ ਸੰਬੰਧਿਤ ਉਹਨਾਂ ਨੂੰ ਕੁਝ ਫਰਮਾਂ ਪ੍ਰਾਪਤ ਹੋਈਆਂ ਹਨ ਜਿਹਨਾਂ ਵਿੱਚ ਕਾਫ਼ੀ ਨਕਦੀ ਜਮਾਂ ਕੀਤੀ ਗਈ ਹੈ। ਇਸ ਤੋਂ ਬਾਅਦ ਐਸ.ਆਈ.ਟੀ. ਵੱਲੋਂ ਮਜੀਠੀਆ ਨੂੰ ਇਸ ਜਮਾਂ ਪੂੰਜੀ ‘ਤੇ ਸਵਾਲ ਕੀਤੇ ਗਏ ਹਨ। ਨਾਲ ਹੀ ਦੱਸ ਦਈਏ ਇਸ ਮਾਮਲੇ ਨਾਲ ਸੰਬੰਧਿਤ ਹੋਰ ਚਾਰ ਦੋਸ਼ੀਆਂ ਵਿੱਚੋਂ ਤਿੰਨ ਵਿਦੇਸ਼ ਵਿੱਚ ਹਨ ਜਿਹਨਾਂ ਨੂੰ ਭਾਰਤ ਲਿਆਉਣ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

