ਇਹ ਖ਼ਬਰ ਅੰਮ੍ਰਿਤਸਰ ਦੀ ਹੈ ਜਿੱਥੇ ਟਿਊਸ਼ਨ ਲਈ ਗਏ ਇੱਕ ਬੱਚੇ ਦੀ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਇਹ ਬੱਚਾ ਸਾਈਕਲ ‘ਤੇ ਸਵਾਰ ਹੋ ਕੇ ਟਿਊਸ਼ਨ ਜਾ ਰਿਹਾ ਸੀ ਅਤੇ ਸੜਕ ਤੋਂ ਅਚਾਨਕ ਹੀ ਗਾਇਬ ਹੋ ਗਿਆ। ਇਹ ਬੱਚਾ ਅੰਮ੍ਰਿਤਸਰ ਦੀ ਭੱਲਾ ਕਾਲੋਨੀ ਦਾ ਵਸਨੀਕ ਹੈ ਅਤੇ ਇਸ ਗੁੰਮਸ਼ੁਦਾ ਦਾ ਨਾਮ ਹਰਸਿਮਰਨ ਸਿੰਘ ਹੈ ਅਤੇ ਉਮਰ 12 ਸਾਲ ਹੈ। ਦੱਸ ਦਈਏ ਕਿ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ।