4500 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ ASI
ਚੰਡੀਗੜ੍ਹ ਵਿਖੇ CBI ਨੇ ਵੱਡੀ ਕਰਦਿਆਂ ਸ਼ੇਰ ਸਿੰਘ ਨਾਮੀ ASI ਨੂੰ 4500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਹੈ। ਜਾਣਕਾਰੀ ਅਨੁਸਾਰ ASI ਵੱਲੋਂ ਮੁਲਜ਼ਮ ਨੂੰ 1.5 ਲੱਖ ਰੁਪਏ ਦੇ ਚੈੱਕ ਬਾਊਂਸ ਮਾਮਲੇ ‘ਚ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਇਸ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਦੱਸ ਦਈਏ ਕਿ ਕਈ ਦਿਨਾਂ ਤੋਂ CBI ਵੱਲੋਂ ਇਸ ASI ‘ਤੇ ਨਜ਼ਰ ਰੱਖੀ ਜਾ ਰਹੀ ਸੀ ਅਤੇ ਮਿਲੀ ਸੂਚਨਾ ਉਪਰੰਤ ਜਦ CBI ਵੱਲੋਂ ਕਾਰਵਾਈ ਕੀਤੀ ਗਈ ਤਾਂ ਸ਼ੇਰ ਸਿੰਘ ਦਾ ਜ਼ੁਰਮ ਫੜਿਆ ਗਿਆ।