ਜਾਣਕਾਰੀ ਅਨੁਸਾਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਵਜੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਨਿਯੁਕਤੀ ਦਾ ਸਮਾਂ ਅੱਜ ਸਵੇਰੇ 10 ਵਜੇ ਦਾ ਰੱਖਿਆ ਗਿਆ ਸੀ ਪਰੰਤੂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਰੋਧ ਦੇ ਐਲਾਨ ਕਰਨ ਕਾਰਨ ਇਹ ਨਿਯੁਕਤੀ ਅੱਜ ਸਵੇਰੇ ਤੜਕੇ 2:50 ਵਜੇ ਕਰ ਦਿੱਤੀ ਗਈ।