ਮੁੰਬਈ ਹਮਲਾ ਜੋ ਤਹੱਵੁਰ ਰਾਣਾ ਵੱਲੋਂ 26 ਨਵੰਬਰ 2008 ਨੂੰ ਕੀਤਾ ਗਿਆ ਸੀ, ਦੇ ਸੰਬੰਧੀ ਅੱਜ ਅਮਰੀਕੀ ਸੁਪਰੀਮ ਕੋਰਟ ਨੇ ਵੱਡੀ ਕਾਰਵਾਈ ਕਰਦਿਆਂ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ‘ਤੇ ਰੋਕ ਲਗਾਉਣ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਦੱਸ ਦਈਏ ਕਿ 64 ਸਾਲਾ ਤਹੱਵੁਰ ਰਾਣਾ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ ਜੋ ਇਸ ਸਮੇਂ ਲਾਸ ਏਂਜਲਸ ਦੇ ਇੱਕ ਨਜ਼ਰਬੰਦੀ ਕੇਂਦਰ ਵਿੱਚ ਕੈਦ ਹੈ। ਇਸ ਦੋਸ਼ੀ ਉੱਤੇ ਇਸ ਹਮਲੇ ਦੌਰਾਨ ਆਪਣੇ ਸਾਥੀ ਡੇਵਿਡ ਕੋਲਮੈਨ ਹੈਡਲੀ ਦੀ ਮਦਦ ਕਰਨ ਦਾ ਦੋਸ਼ ਹੈ।