ਜਾਣਕਾਰੀ ਅਨੁਸਾਰ ਯੂ.ਪੀ. ਵਿਖੇ ਐਸ.ਟੀ.ਐਫ. ਅਤੇ ਪੰਜਾਬ ਪੁਲਿਸ ਵੱਲੋਂ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਸੀ ਜਿਸਦੇ ਚਲਦਿਆਂ ਦੋਵਾਂ ਵਿਭਾਗਾਂ ਨੇ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਬੀ.ਕੇ.ਆਈ. ਅਤੇ ਆਈ.ਐਸ. ਆਈ. ਮਾਡਿਊਲ ਦਾ ਅੱਤਵਾਦੀ ਲੱਜਰ ਮਸੀਹ ਕਾਬੂ ਕੀਤਾ ਗਿਆ ਹੈ। ਇਹ ਅੱਤਵਾਦੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਜੀਵਨ ਫ਼ੌਜੀ ਲਈ ਕੰਮ ਕਰਦਾ ਸੀ। ਇਹ BKI ਦੇ ਜਰਮਨ-ਅਧਾਰਤ ਗਿਰੋਹ ਦਾ ਮੁਖੀ ਤੇ ਪਾਕਿਸਤਾਨ-ਅਧਾਰਤ ISI ਸੰਚਾਲਕਾਂ ਨਾਲ ਸੰਬੰਧਤ ਸੀ। ਗ੍ਰਿਫਤਾਰੀ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਮਸੀਹ ਕੋਲੋਂ 3 ਹੈਂਡ ਗ੍ਰਨੇਡ, 2 ਡੈਟੋਨੇਟਰ, 13 ਕਾਰਤੂਸ ਅਤੇ 1 ਵਿਦੇਸ਼ੀ ਪਿਸਤੌਲ ਬਰਾਮਦ ਕੀਤਾ ਗਿਆ ਹੈ।