ਨਸ਼ਾ ਤਸਕਰੀ ਨੂੰ ਠੱਲ ਪਾਉਣ ਲਈ ਲੁਧਿਆਣਾ ਦੇ ਪਿੰਡ ਨਾਰੰਗਵਾਲ ਵਿਖੇ ਪੁਲਿਸ ਵਿਭਾਗ ਵੱਲੋਂ ਨਸ਼ਾ ਤਸਕਰੀ ਕਰਕੇ ਪਤੀ ਪਤਨੀ ਵੱਲੋਂ ਬਣਾਏ ਘਰ ਉੱਤੇ ਬੁਲਡੋਜ਼ਰ ਐਕਸ਼ਨ ਲਿਆ ਗਿਆ ਹੈ। ਇਸ ਉੱਤੇ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਪਿੰਡ ਦਾ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਮਿਲਿਆ ਸੀ ਜਿਸ ਤੋਂ ਪੁੱਛ ਗਿੱਛ ਕਰਨ ਦੌਰਾਨ ਇਹਨਾਂ ਪਤੀ ਪਤਨੀ ਦਾ ਨਾਮ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਉਹਨਾਂ ਵੱਲੋਂ ਪਿੰਡ ਦੇ ਸਰਪੰਚ ਅਤੇ ਪੰਚਾਇਤ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਸੀ ਅਤੇ ਪਤਾ ਲਗਾਇਆ ਸੀ ਕਿ ਇਹ ਘਰ ਜੋ ਉਹਨਾਂ ਨੇ ਬੁਲਡੋਜ਼ਰ ਨਾਲ ਢਾਇਆ ਹੈ, ਉਹਨਾਂ ਵੱਲੋਂ ਨਸ਼ਾ ਵੇਚ ਕੇ ਬਣਾਇਆ ਗਿਆ ਸੀ।