ਜਾਣਕਾਰੀ ਅਨੁਸਾਰ ਸੰਗਰੂਰ ਦੇ ਪਿੰਡ ਧਾਂਦਰਾ ਵਿਖੇ ਚਰਚ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ ਹੋ ਗਈ। ਇਸ ਉੱਤੇ ਪਿੰਡ ਦੇ ਪੰਚਾਇਤੀ ਮੈਂਬਰ ਦਾ ਕਹਿਣਾ ਹੈ ਕਿ ਇਹ ਵਿਵਾਦ 25 ਦਸੰਬਰ ਨੂੰ ਸ਼ੁਰੂ ਹੋਇਆ ਸੀ ਜਦੋਂ ਪਿੰਡ ਦੇ ਸਿੱਖਾਂ ਵੱਲੋਂ ਸ਼ਹੀਦੀ ਦਿਹਾੜਿਆਂ ਦੇ ਚੱਲਦਿਆਂ ਮਸੀਹ ਧਰਮ ਦੇ ਲੋਕਾਂ ਨੂੰ 25 ਦਸੰਬਰ ਨੂੰ ਪਟਾਕੇ ਚਲਾਉਣ ਅਤੇ ਸ਼ੋਰ ਮਚਾਉਣ ਤੋਂ ਰੋਕਿਆ ਗਿਆ ਸੀ ਇਸ ਦੇ ਬਾਵਜੂਦ ਵੀ ਉਹਨਾਂ ਲੋਕਾਂ ਵੱਲੋਂ ਉਸ ਦਿਨ ਸਿੱਖਾਂ ਵੱਲੋਂ ਲਗਾਏ ਲੰਗਰ ਵਿੱਚ ਸ਼ਾਮਲ ਹੋ ਕੇ ਹੁੱਲੜਬਾਜ਼ੀ ਕੀਤੀ ਗਈ ਅਤੇ ਉੱਚੀ ਆਵਾਜ਼ ਵਿੱਚ ਡੀ.ਜੇ. ਲਗਾਏ ਗਏ ਸਨ। ਜਿਸ ਤੋਂ ਬਾਅਦ ਜਦ ਸਿੱਖਾਂ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਸੀਹ ਲੋਕਾਂ ਵੱਲੋਂ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਦੋਹਾਂ ਧਿਰਾਂ ਦੇ ਇੱਕਜੁੱਟ ਹੋਣ ਤੋਂ ਪਹਿਲਾਂ ਪਿੰਡ ਵਿੱਚ ਚਰਚ ਲਗਾਉਣ ਤੋਂ ਮਨਾਹੀ ਕੀਤੀ ਗਈ ਸੀ ਇਸ ਦੇ ਬਾਵਜੂਦ ਵੀ ਪਿੰਡ ਵਿੱਚ ਚਰਚ ਲਗਾਈ ਜਿਸ ਤੋਂ ਬਾਅਦ ਪਿੰਡ ਵਿੱਚ ਇਹ ਹੰਗਾਮਾ ਮੱਚ ਗਿਆ।