ਜਾਣਕਾਰੀ ਅਨੁਸਾਰ ਪਠਾਨਕੋਟ ਦੇ ਹਾਈਵੇਅ ‘ਤੇ ਸੀਮਿੰਟ ਨਾਲ ਭਰਿਆ ਇੱਕ ਕੰਟੇਨਰ ਅਵਾਰਾ ਗਊ ਨੂੰ ਬਚਾਉਣ ਸਮੇਂ ਪਲਟ ਗਿਆ ਜਿਸ ਕਾਰਨ ਚਾਲਕ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਕਾਰਨ ਹਾਈਵੇਅ ‘ਤੇ ਇੱਕ ਪੂਰੀ ਸੜਕ ਬਲੋਕ ਹੋ ਗਈ ਹੈ ਅਤੇ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ ਇਹ ਕੰਟੇਨਰ ਰਾਜਪੁਰਾ ਤੋਂ ਜੰਮੂ ਵੱਲ ਜਾ ਰਿਹਾ ਸੀ ਅਤੇ ਰਾਸਤੇ ਵਿੱਚ ਅਵਾਰਾ ਗਊ ਦੇ ਸਾਹਮਣੇ ਆਉਣ ਕਾਰਨ ਘਟਨਾਗ੍ਰਸਤ ਹੋ ਗਿਆ।