ਜਾਣਕਾਰੀ ਅਨੁਸਾਰ ਬੀਤੀ ਰਾਤ ਦੇ ਕਰੀਬ 11 ਵਜੇ ਪ੍ਰਯਾਗਰਾਜ ‘ਚ ਚੱਲ ਰਹੇ ਮਹਾਕੁੰਭ ਮੇਲੇ ਦੌਰਾਨ ਸੈਕਟਰ-19 ਦੇ ਗੁਰੂ ਗੋਰਖਨਾਥ ਅਖਾੜੇ ਨੇੜੇ ਬਣੇ ਸ਼ਰਧਾਲੂਆਂ ਦੇ ਭੰਡਾਲ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਇੱਕ ਔਰਤ ਦੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਭੰਡਾਲ ਵਿੱਚ ਕੁੱਲ 10 ਸ਼ਰਧਾਲੂ ਰੁਕੇ ਹੋਏ ਸਨ। ਨਾਲ ਹੀ ਦੱਸ ਦਈਏ ਕਿ ਇਹ ਮੇਲਾ 26 ਫਰਵਰੀ ਨੂੰ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ‘ਤੇ ਸਮਾਪਤ ਹੋਵੇਗਾ। ਇਸਦੇ ਨਾਲ ਹੀ ਪ੍ਰਯਾਗਰਾਜ ਵਿੱਚ ਚੱਲ ਰਹੀ ਇਸ ਭੀੜ ਕਾਰਨ ਸਕੂਲਾਂ ਵਿੱਚ ਅੱਠਵੀਂ ਜਮਾਤ ਤੱਕ ਆਨਲਾਈਨ ਕਲਾਸਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਹੁਣ ਤੱਕ ਮਹਾਂਕੁੰਭ ਦੇ ਮੇਲੇ ਦੌਰਾਨ ਲਗਭਗ 58 ਕਰੋੜ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਇਸਦੇ ਨਾਲ ਹੀ ਸੰਗਮ ਵੱਲ ਜਾਣ ਵਾਲੀਆਂ ਸੜਕਾਂ ਕਰੀਬ 10 ਕਿਲੋਮੀਟਰ ਤੱਕ ਸ਼ਰਧਾਲੂਆਂ ਦੀ ਭੀੜ ਨਾਲ ਭਰੀਆਂ ਹੋਈਆਂ ਹਨ।