ਸਰਪੰਚ ਦੇ ਪਤੀ ‘ਤੇ ਗੋਲੀ ਨਾਲ ਹਮਲਾ, ਹੋਈ ਮੌਤ
ਪਿੰਡ ਦੇ ਵਿਅਕਤੀ ਨੇ ਹੀ ਦਿੱਤਾ ਇਸ ਘਟਨਾ ਨੂੰ ਅੰਜਾਮ
ਅਬੋਹਰ ਦੇ ਪਿੰਡ ਕੱਲਰਖੇੜਾ ਵਿਖੇ ਅੱਜ ਪਿੰਡ ਦੇ ਸਰਪੰਚ ਪੂਨਮ ਰਾਣੀ ਦੇ ਪਤੀ ਸ਼ੰਕਰ ਕੁਮਾਰ (35 ਸਾਲ) ਦੀ ਪਿੰਡ ਦੇ ਇੱਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਦੇ ਨਾਲੇ ਤੋਂ ਹੋਏ ਵਿਵਾਦ ਕਾਰਨ ਵਾਪਰੀ ਹੈ ਜਿਸਦੇ ਲਈ ਪੰਚਾਇਤ ਵੀ ਬਿਠਾਈ ਗਈ ਸੀ। ਮਿਲੀ ਸੂਚਨਾ ਅਨੁਸਾਰ ਇਹ ਦੋਸ਼ੀ ਇਸੇ ਪਿੰਡ ਦਾ ਹੈ ਜੋ ਆਮ ਆਦਮੀ ਪਾਰਟੀ ਦਾ ਆਗੂ ਹੈ ਅਤੇ ਮਿਰਤਕ ਦੀ ਪਤਨੀ ਵੀ ਆਮ ਆਦਮੀ ਪਾਰਟੀ ਦੀ ਹੀ ਆਗੂ ਹੈ।