ਦਿੱਲੀ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਜੰਗਪੁਰਾ ਹਲਕੇ ਤੋਂ ‘ਭਾਜਪਾ’ ਉਮੀਦਵਾਰ ਤਰਵਿੰਦਰ ਸਿੰਘ ਮਰਵਾਹ ਨੇ ਵੱਡੇ ਫ਼ਰਕ ਨਾਲ ‘ਆਪ’ ਦੇ ਉਮੀਦਵਾਰ ਮਨੀਸ਼ ਸਿਸੋਦੀਆ ਨੂੰ ਹਰਾ ਦਿੱਤਾ ਹੈ। ਜਿਸ ਉਪਰੰਤ ਮਨੀਸ਼ ਸਿਸੋਦੀਆ ਨੇ ਹਾਰ ਮੰਨਦੇ ਹੋਏ ਕਿਹਾ ਕਿ ਸਾਡੀ ਪਾਰਟੀ ਨੇ ਇੱਕ ਵਧੀਆ ਲੜਾਈ ਲੜੀ ਹੈ। ਸਾਰੀ ਪਾਰਟੀ ਨੇ ਖ਼ੂਬ ਮਿਹਨਤ ਕੀਤੀ ਹੈ। ਜਨਤਾ ਦਾ ਸਮਰਥਨ ਵੀ ਦੇਖਣ ਨੂੰ ਮਿਲਿਆ ਹੈ ਪਰੰਤੂ ਮੈਂ 600 ਵੋਟਾਂ ਨਾਲ ਹਾਰ ਚੁੱਕਾ ਹਾਂ। ਮੈਂ ਜੇਤੂ ਉਮੀਦਵਾਰ ਨੂੰ ਵਧਾਈ ਦਿੰਦਾ ਹਾਂ।
ਮੈਂ ਉਮੀਦ ਕਰਦਾ ਹਾਂ ਕਿ ਉਹ ਹਲਕੇ ਲਈ ਕੰਮ ਕਰਨਗੇ।