ਅੱਜ ਆਰਬੀਆਈ ਦੀ ਮੁਦਰਾ ਕਮੇਟੀ ਨੀਤੀ ਦੀ ਤਿੰਨ ਦਿਨਾਂ ਬੈਠਕ ਦਾ ਫੈਸਲਾ ਐਲਾਨ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਅੱਜ ਪੰਜ ਸਾਲ ਬਾਅਦ ਰੈਪੋ ਰੇਟ ‘ਚ 0.25 ਪ੍ਰਤੀਸ਼ਤ ਦੀ ਗਿਰਾਵਟ ਪਾਈ ਜਾ ਸਕਦੀ ਹੈ ਜੋ ਕਿ 6.5 ਪ੍ਰਤੀਸ਼ਤ ‘ਤੇ ਬਣੀ ਹੋਈ ਹੈ। ਬੈਂਕ ਆਫ ਬੜੌਦਾ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਮੁੱਖ ਤੌਰ ‘ਤੇ ਟਮਾਟਰ, ਪਿਆਜ਼ ਅਤੇ ਆਲੂ ਵਰਗੀਆਂ ਜ਼ਰੂਰੀ ਸਬਜ਼ੀਆਂ ਦੀਆਂ ਕੀਮਤਾਂ ਡਿੱਗਣ ਨਾਲ ਮਹਿੰਗਾਈ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਲਈ ਇਸ ਵਾਰ ਰੈਪੋ ਰੇਟ ‘ਚ ਕਟੌਤੀ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਰਥ ਸ਼ਾਸਤਰੀ ਸੰਦੀਪ ਵੇਮਪਤੀ ਦਾ ਕਹਿਣਾ ਹੈ ਕਿ ਮਹਿੰਗਾਈ ਅਜੇ ਵੀ ਚਾਰ ਪ੍ਰਤੀਸ਼ਤ ਦੇ ਟੀਚੇ ਤੋਂ ਉੱਪਰ ਪਾਈ ਜਾ ਰਹੀ ਹੈ ਜਿਸ ਕਾਰਨ ਆਰਬੀਆਈ ਇਸ ਵਾਰ ਵੀ ਦਰ ਨੂੰ ਪਹਿਲਾਂ ਵਾਂਗ ਰੱਖ ਸਕਦਾ ਹੈ।
RBI ਨੇ ਕੀਤੀ ਰੈਪੋ ਰੇਟ ’ਚ ਕਟੌਤੀ 5 ਸਾਲ ਬਾਅਦ ਵਿਆਜ ਦਰਾਂ 6.5% ਤੋਂ ਘਟਾ ਕੇ ਹੋਈਆਂ 6.25%

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
