ਜਗਰਾਉਂ ਵਿਖੇ ਬਾਇਓ ਗੈਸ ਪਲਾਂਟ ਦਾ ਮਾਮਲਾ ਪਿਛਲੇ ਕਈ ਮਹੀਨਿਆਂ ਤੋਂ ਚੱਲਦਾ ਆ ਰਿਹਾ ਹੈ ਅਤੇ ਇਸ ਦੌਰਾਨ ਕੱਲ੍ਹ ਪਿੰਡ ਅਖਾੜਾ ਦੇ ਨਿਵਾਸੀਆਂ ਵੱਲੋਂ ਧਰਨਾ ਵੀ ਲਗਾਇਆ ਗਿਆ ਸੀ। ਇਸਦੇ ਚੱਲਦਿਆਂ ਅੱਜ ਹਾਈਕੋਰਟ ‘ਚ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਇਸ ਹਾਲਾਤ ਦੇ ਚੱਲਦਿਆਂ ਪ੍ਰਸਾਸ਼ਨ ਅਤੇ ਲੋਕ ਪੂਰੀ ਤਰ੍ਹਾਂ ਚੌਕੰਨੇ ਹਨ। ਦੱਸ ਦਈਏ ਕਿ ਪਿੰਡ ਅਖਾੜਾ ਦੇ ਲੋਕ ਕੱਲ੍ਹ ਰਾਤ ਕੜਾਕੇ ਦੀ ਠੰਢ ਦੌਰਾਨ ਵੀ ਮੋਰਚੇ ’ਤੇ ਡਟੇ ਰਹੇ ਸਨ।