ਨਹੀਂ ਕਰ ਸਕਣਗੇ ਹੁਣ ਸਰਕਾਰੀ ਕਰਮਚਾਰੀ ਇਸਦੀ ਵਰਤੋਂ
ਕੇਂਦਰੀ ਸਰਕਾਰ ਵੱਲੋਂ ਸਰਕਾਰੀ ਕੰਪਿਊਟਰਾਂ, ਲੈਪਟਾਪਾਂ ਜਾਂ ਹੋਰ ਡਿਵਾਈਸਾਂ ’ਤੇ ਏਆਈ ਟੂਲਸ ਜਿਵੇਂ CHATGPT, DEEPSEEK ਅਤੇ GEMINI ਵਰਗੇ ਐਪ ਦੀ ਵਰਤੋ ਨਾ ਕਰਨ ਦੀ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਸਰਕਾਰੀ ਕਰਮਚਾਰੀ ਆਪਣੀਆਂ ਨਿਜੀ ਵਰਤੋਂ ਲਈ ਇਹਨਾਂ ਐਪ ਦੀ ਵਰਤੋਂ ਕਰ ਸਕਦੇ ਹਨ। ਵਿੱਤ ਮੰਤਰਾਲੇ ਦੇ ਨਿਰਦੇਸ਼ਾਂ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਹੈ ਕਿ ਸਰਕਾਰੀ ਕੰਮ ਦੌਰਾਨ ਇਹਨਾਂ ਐਪ ਦੀ ਵਰਤੋਂ ਕਰਨਾ ਖ਼ਤਰੇ ਵਿੱਚ ਪਾ ਸਕਦੇ ਹੈ। ਇਸ ਦੌਰਾਨ ਉਹਨਾਂ ਐਲਾਨ ਕੀਤਾ ਹੈ ਕਿ ਭਾਰਤ ਆਪਣਾ ਵੱਡਾ ਭਾਸ਼ਾ ਮਾਡਲ (ਐਲਐਲਐਮ) ਜਲਦ ਹੀ ਵਿਕਸਤ ਕਰ ਰਿਹਾ ਹੈ ਜੋ ਕਿ ਅਗਲੇ 10 ਮਹੀਨਿਆਂ ਤੱਕ ਤਿਆਰ ਹੋ ਜਾਵੇਗਾ।