ਵਿਏਟੀਨਾ-19 ਨਾਮ ਦੀ ਇਹ ਭਾਰਤੀ ਨਸਲ ਦੀ ਗਾਂ ਬ੍ਰਾਜ਼ੀਲ ਦੇ ਪਸ਼ੂ ਮੇਲੇ ਦੌਰਾਨ ਕੁੱਲ 40 ਕਰੋੜ ਰੁਪਏ ’ਚ ਵਿਕੀ ਹੈ।ਦੱਸ ਦਈਏ ਕਿ ਇਹ ਹੁਣ ਤੱਕ ਦੀ ਸਭ ਤੋਂ ਮਹਿੰਗੀ ਬੋਲੀ ਹੈ ਜਿਸ ਵੱਲੋਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਸਥਾਨ ਬਣਾਇਆ ਹੈ। ਜਾਣਕਾਰੀ ਅਨੁਸਾਰ ਇਹ ਬੋਲੀ ਬ੍ਰਾਜ਼ੀਲ ਦੇ ਮਿਨਾਸ ਗੇਰੇਸ ਵਿੱਚ ਲਗਾਈ ਗਈ ਸੀ ਅਤੇ ਇਸ ਗਾਂ ਦਾ ਵਜਨ 1101 ਕਿਲੋ ਹੈ ਜੋ ਬਾਕੀ ਗਾਵਾਂ ਦੇ ਮੁਕਾਬਲੇ ਦੁੱਗਣਾ ਹੈ। ਇਹ ਨਸਲ ਭਾਰਤ ਦੀ ਆਂਧਰਾ ਪ੍ਰਦੇਸ਼ ਸਟੇਟ ਵਿੱਚ ਪਈ ਜਾਂਦੀ ਹੈ ਜੋ ਆਪਣੇ ਸ਼ਾਨਦਾਰ ਜੀਨਾਂ ਅਤੇ ਸੁੰਦਰਤਾ ਕਾਰਨ ਮਸ਼ਹੂਰ ਹੈ। ਇਸ ਗਾਂ ਵੱਲੋਂ ਮਿਸ ਸਾਊਥ ਅਮਰੀਕਾ ਦਾ ਖ਼ਿਤਾਬ ਵੀ ਹਾਸਲ ਕੀਤਾ ਗਿਆ ਸੀ। ਇਹ ਗਾਵਾਂ ਗਰਮੀ, ਸਰਦੀ ਦੋਵੇਂ ਮੌਸਮਾਂ ਵਿੱਚ ਆਸਾਨੀ ਨਾਲ ਰਹਿ ਸਕਦੀਆਂ ਹਨ। ਇਹਨਾਂ ਗਾਵਾਂ ਨੂੰ ਸਾਲ 1800 ਤੋਂ ਹੀ ਬ੍ਰਾਜ਼ੀਲ ਵਿੱਚ ਪਾਲਿਆ ਜਾ ਰਿਹਾ ਹੈ।