ਗੁਲਾਬ ਦੇ ਪੌਦੇ ਨੂੰ ਉਗਾਉਣ ਲਈ ਅਪਣਾਓ ਇਹ ਤਰੀਕੇ

ਗੁਲਾਬ ਦੇ ਫੁੱਲਾਂ ਨੂੰ ਅਕਸਰ ਹਰ ਘਰ ਵਿੱਚ ਉਗਾਇਆ ਜਾਂਦਾ ਹੈ ਪਰੰਤੂ ਕੁੱਝ ਕਾਰਨਾਂ ਕਰਕੇ ਇਸ ਪੌਦੇ 'ਤੇ ਫੁੱਲ ਭਾਰੀ ਮਾਤਰਾ ਵਿੱਚ ਨਹੀਂ ਉੱਗਦੇ। ਆਓ ਜਾਣਦੇ ਹਾਂ ਇਸ ਸਮੱਸਿਆ ਦਾ ਹੱਲ।

ਅਕਸਰ ਲੋਕਾਂ ਵੱਲੋਂ ਗੁਲਾਬਾਂ ਦੇ ਫੁੱਲਾਂ ਨੂੰ ਘਰ ਦੀ ਸੁੰਦਰਤਾ ਨੂੰ ਵਧਾਉਣ ਲਈ ਲਗਾਇਆ ਜਾਂਦਾ ਹੈ ਅਤੇ ਗੁਲਾਬ ਨੂੰ ਫੁੱਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ ਅਤੇ ਕਿਸਾਨ ਇਸ ਦੀ ਖੇਤੀ ਕਰਕੇ ਭਾਰੀ ਮਾਤਰਾ ਵਿੱਚ ਮੁਨਾਫ਼ਾ ਹਾਸਿਲ ਕਰਦੇ ਹਨ।

ਪਰੰਤੂ ਕਈ ਵਾਰ ਇਸ ਪੌਦੇ ਨੂੰ ਫੁੱਲ ਨਹੀਂ ਲਗਦੇ ਜੋ ਆਮ ਸਮੱਸਿਆ ਮੰਨੀ ਜਾਂਦੀ ਹੈ ਪਰੰਤੂ ਕੁੱਝ ਅਜਿਹੇ ਤਰੀਕੇ ਹਨ ਜਿਹਨਾਂ ਦੀ ਵਰਤੋ ਨਾਲ ਇਸ ਸਮੱਸਿਆ ਦਾ  ਹੱਲ ਕੀਤਾ ਜਾ ਸਕਦਾ ਹੈ।

ਇਸ ਦਾ ਮੁੱਖ ਕਾਰਨ ਮਿੱਟੀ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਹੋਣਾ ਹੋ ਸਕਦਾ ਹੈ ਜੋ ਪੌਦਿਆਂ ਦੇ ਵਿਕਾਸ ਵਿੱਚ ਰੁਕਾਵਟ ਪਾ ਸਕਦਾ ਹੈ।

ਇਹਨਾਂ ਫੁੱਲਾਂ ਨੂੰ ਵਧੀਆ ਢੰਗ ਨਾਲ ਉਗਾਉਣ ਲਈ ਧੁੱਪ ਦੀ ਜਰੂਰਤ ਹੁੰਦੀ ਹੈ ਇਸ ਲਈ ਇਹਨਾਂ ਫੁੱਲਾਂ ਨੂੰ ਉਸ ਥਾਂ 'ਤੇ ਉਗਾਓ ਜਿੱਥੇ ਇਹਨਾਂ ਫੁੱਲਾਂ ਨੂੰ ਸੀਮਤ ਰੂਪ ਵਿੱਚ ਧੁੱਪ ਮਿਲ ਸਕੇ।

ਇਹਨਾਂ ਫੁੱਲਾਂ ਲਈ ਤੁਸੀਂ ਆਲੂ ਅਤੇ ਨਿੰਬੂ ਦੇ ਮਿਸ਼ਰਣ ਤੋਂ ਬਣੀ ਇੱਕ ਵਧੀਆ ਤਰਲ ਖਾਦ ਦੀ ਵਰਤੋ ਵੀ ਕਰ ਸਕਦੇ ਹੋ, ਜੋ ਇਹਨਾਂ ਫੁੱਲਾਂ ਨੂੰ ਵਧੀਆ ਢੰਗ ਨਾਲ ਉਗਾਉਣ ਵਿੱਚ ਲਾਭਦਾਇਕ ਸਾਬਿਤ ਹੋ ਸਕਦੀ ਹੈ।

ਇਸ ਖਾਦ ਨੂੰ ਬਣਾਉਣ ਲਈ ਆਲੂ ਦੇ ਛੋਟੇ-ਛੋਟੇ ਟੁਕੜਿਆਂ ਅਤੇ ਨਿੰਬੂ ਦੇ ਛਿਲਕਿਆਂ ਨੂੰ 3 ਦਿਨਾਂ ਲਈ ਪਾਣੀ ‘ਚ ਭਿਓਂ ਕੇ ਰੱਖੋ।

ਇਸ ਮਿਸ਼ਰਨ ਦੀ ਵਰਤੋ ਮਹੀਨੇ ਵਿੱਚ ਦੋ ਵਾਰ ਕਰਨ ਦੀ ਕੋਸ਼ਿਸ਼ ਕਰੋ, ਤੁਸੀਂ ਇਸ ਮਿਸ਼ਰਣ ਨੂੰ ਪੌਦਿਆਂ ਦੀਆਂ ਜੜ੍ਹਾਂ ਵਿੱਚ ਡੋਲ੍ਹ ਸਕਦੇ ਹੋ ਜੋ ਗੁਲਾਬ ਦੇ ਫੁੱਲਾਂ ਨੂੰ ਉੱਗਣ ਅਤੇ ਖਿੜਨ ਵਿੱਚ ਮਦਦ ਕਰੇਗਾ।

ਇਸ ਖਾਦ ਤੋਂ ਇਲਾਵਾ ਤੁਸੀਂ ਬੇਕਿੰਗ ਸੋਡਾ ਅਤੇ ਆਲੂ-ਨਿੰਬੂ ਦੇ ਮਿਸ਼ਰਣ ਤੋਂ ਵੀ ਇੱਕ ਸਪਰੇਅ ਤਿਆਰ ਕਰ ਸਕਦੇ ਹੋ ਅਤੇ ਇਸ ਮਿਸ਼ਰਣ ਦੀ ਪੌਦਿਆਂ ‘ਤੇ ਸਪਰੇਅ ਕਰ ਸਕਦੇ ਹੋ ਇਸ ਨਾਲ ਪੌਦੇ ਹਰੇ ਹੋ ਜਾਣਗੇ ਅਤੇ ਹੋਰ ਫੁਲ ਉੱਗ ਜਾਣਗੇ।