IATA ਵੱਲੋਂ ਮਿਲਿਆ HWR ਏਅਰਪੋਰਟ ਕੋਡ
ਸ਼ਹੀਦ ਕਰਤਾਰ ਸਿੰਘ ਸਰਾਭਾ ਇੰਟਰਨੈਸ਼ਨਲ ਏਅਰਪੋਰਟ ਜਿਸਨੂੰ ਹਲਵਾਰਾ ਏਅਰਪੋਟ ਵੀ ਕਿਹਾ ਜਾਂਦਾ ਹੈ, ਨੂੰ IATA ਵੱਲੋਂ HWR ਏਅਰਪੋਰਟ ਕੋਡ ਮਿਲਿਆ ਹੈ। ਏਅਰ ਇੰਡੀਆ ਨੇ ਇਸ ਲਈ ਅਰਜੀ ਲਿਖੀ ਸੀ ਕਿ ਇਹ ਏਅਰਪੋਰਟ ਕੋਡ ਉਡਾਣਾਂ ਸ਼ੁਰੂ ਹੋਣ ਪਹਿਲਾਂ ਜ਼ਰੂਰੀ ਹੈ। ਇਸਦੇ ਨਾਲ ਹੀ ਸਿਵਲ ਏਅਰਪੋਰਟ ਟਰਮੀਨਲ ਦਾ ਪੂਰਾ ਕਬਜ਼ਾ ਟਰਾਂਸਫਰ, ਪੰਜਾਬ ਪਬਲਿਕ ਵਰਕਸ ਡਿਪਾਰਟਮੈਂਟ ਨੂੰ ਕਰਨ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਹਵਾਈ ਅੱਡੇ ਨੂੰ ਸੋਪਣ ਦੀ ਵਿਧੀ ਜਲਦ ਹੀ ਸ਼ੁਰੂ ਕੀਤੀ ਜਾਵੇਗੀ।