ਯੂ.ਪੀ. ਦੇ ਫ਼ਤਿਹਪੁਰ ਵਿਖੇ:
ਇਹ ਹਾਦਸਾ ਯੂ.ਪੀ. ਦੇ ਫ਼ਤਿਹਪੁਰ ਵਿਖੇ ਵਾਪਰਿਆ ਜਿੱਥੇ ਦੋ ਮਾਲ ਗੱਡੀਆਂ ਦੇ ਅਚਾਨਕ ਆਹਮੋ ਸਾਹਮਣੇ ਆਉਣ ਨਾਲ ਦੋਵਾਂ ਟ੍ਰੇਨਾਂ ਦੀ ਤੜਕਸਾਰ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਦੋਵਾਂ ਰੇਲ ਗੱਡੀਆਂ ਦੇ ਚਾਲਕ ਗੰਭੀਰ ਜ਼ਖਮੀ ਹੋ ਗਏ ਹਨ। ਟੱਕਰ ਭਿਆਨਕ ਹੋਣ ਕਾਰਨ ਇੱਕ ਮਾਲ ਗੱਡੀ ਦਾ ਇੰਜਣ ਅਤੇ ਗਾਰਡ ਕੋਚ ਪਟੜੀ ਤੋਂ ਹੇਠਾਂ ਉੱਤਰ ਗਏ।

