25 ਰੁਪਏ ‘ਚ ਰਬੜੀ ਤੇ ਦਹੀਂ ਦੀ ਪੈਕਿੰਗ ਕੀਤੀ ਲਾਂਚ
ਸਹਿਕਾਰੀ ਅਦਾਰਾ, ਮਿਲਕ ਪਲਾਂਟ ਵੇਰਕਾ ਵੱਲੋਂ ਆਪਣੇ ਉਪਭੋਗਤਾਵਾਂ ਦੀ ਮੰਗ ਨੂੰ ਦੇਖਦਿਆਂ 25 ਰੁਪਏ ਦੀ ਪੈਕਿੰਗ ਵਿੱਚ ਰਬੜੀ ਅਤੇ ਦਹੀਂ ਲਾਂਚ ਕਰ ਦਿੱਤੀ ਗਈ ਹੈ। ਇਸ ਬਾਰੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਹੈ ਕਿ ਅਸੀਂ ਇਸ ਲਾਂਚਿੰਗ ਦੇ ਮੌਕੇ ਵੇਰਕਾ ਲਈ ਬਹੁਤ ਖੁਸ਼ ਹਾਂ, ਵੇਰਕਾ ਸ਼ੁਰੂ ਤੋਂ ਹੀ ਗੁਣਵੱਤਾ ਭਰਪੂਰ ਦੁੱਧ ਅਤੇ ਦੁੱਧ ਪਦਾਰਥ ਆਪਣੇ ਉਪਭੋਗਤਾਵਾਂ ਨੂੰ ਸਪਲਾਈ ਕਰ ਰਿਹਾ ਹੈ ਅਤੇ ਹੁਣ ਵੇਰਕਾ ਕਫਾਇਤੀ ਰੂਪ ਵਿੱਚ 25 ਰੁਪਏ ‘ਚ 85 ਗ੍ਰਾਮ ਰਬੜੀ ਅਤੇ 350 ਗ੍ਰਾਮ ਦਹੀਂ ਦੀ ਸਪਲਾਈ ਕਰੇਗਾ। ਉਨ੍ਹਾਂ ਵੱਲੋਂ ਵੇਰਕਾ ਨੂੰ ਇਨ੍ਹਾਂ ਦੋ ਨਵੇਂ ਉਤਪਾਦਾਂ ਨੂੰ ਮਾਰਕੀਟ ਵਿੱਚ ਉਤਾਰਨ ਲਈ ਵਧਾਈ ਦਿੱਤੀ ਗਈ ਹੈ।