ਇਹ ਖ਼ਬਰ ਮੁਕਤਸਰ ਸਾਹਿਬ ਦੇ ਇੱਕ ਪਾਰਲਰ ਦੀ ਹੈ ਜਿੱਥੇ ਬਰਕੰਦੀ ਰੋਡ ਸ੍ਰੀ ਮੁਕਤਸਰ ਸਾਹਿਬ ਦੀ ਭਾਰਤ ਗੈਸ ਏਜੇਂਸੀ ਤੋਂ ਮੰਗਵਾਏ ਗਏ ਸਿਲੰਡਰ ਵਿੱਚੋਂ ਗੈਸ ਦੀ ਥਾਂ ਪਾਣੀ ਪਾਇਆ ਗਿਆ ਹੈ। ਇਸ ਉਪਭੋਗਤਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਗਿਆ ਕਿ ਉਹਨਾਂ ਵੱਲੋਂ ਜਦ ਇਸ ਸਿਲੰਡਰ ਦੀ ਖ਼ਰੀਦ ਤੋਂ ਬਾਅਦ ਵਰਤੋ ਕੀਤੀ ਗਈ ਤਾਂ ਇਹ ਸਿਲੰਡਰ ਇੱਕ ਦਿਨ ਚੱਲਣ ਤੋਂ ਬਾਅਦ ਬੰਦ ਹੋ ਗਿਆ ਜਿਸ ਉਪਰੰਤ ਉਹਨਾਂ ਵੱਲੋਂ ਸਿਲੰਡਰ ਨੂੰ ਪੁੱਠਾ ਕਰਕੇ ਉਸ ਵਿੱਚ ਪਿੰਨ ਮਾਰ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਪਾਣੀ ਪਾਇਆ ਗਿਆ। ਨਾਲ ਹੀ ਉਹਨਾਂ ਦੱਸਿਆ ਕਿ ਇਸ ਗੈਸ ਸਿਲੰਡਰ ਦਾ ਵਜਨ 22 ਕਿਲੋਗ੍ਰਾਮ ਹੈ ਜਿਸ ਵਿੱਚੋਂ ਲਗਭਗ 7 ਕਿਲੋਗ੍ਰਾਮ ਪਾਣੀ ਹੈ।