ਗੁਰਦਾਸਪੁਰ ਵਿਖੇ ਪੈਟਰੋਲ ਪੰਪ ਦੇ ਵਰਕਰ ਤੋਂ ਪੈਸੇ ਅਤੇ ਮੋਬਾਈਲ ਫ਼ੋਨ ਖੋ ਕੇ ਚੋਰ ਫ਼ਰਾਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਵਰਕਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਚੋਰ ਮੋਟਰਸਾਈਕਲ ਸਵਾਰ ਸਨ ਜਿਹਨਾਂ ਵੱਲੋਂ ਪਹਿਲਾਂ 50 ਰੁਪਏ ਦਾ ਤੇਲ ਪਵਾਇਆ ਗਿਆ ਅਤੇ ਬਾਅਦ ਵਿੱਚ ਪਿਸਤੌਲ ਕੱਢੀ ਗਈ ਅਤੇ ਪੈਸਿਆਂ ਸਣੇ ਮੋਬਾਈਲ ਫ਼ੋਨ ਖੋ ਲਿਆ ਗਿਆ। ਵਰਕਰ ਨੇ ਦੱਸਿਆ ਕਿ ਉਸ ਵੱਲੋਂ ਮਿੰਨਤਾਂ ਵੀ ਕੀਤੀਆਂ ਗਈਆਂ ਪਰ ਚੋਰ ਨਹੀਂ ਟਲੇ।