ਕਿਸਾਨਾਂ ਲਈ ਵਿਆਜ ਸਹਾਇਤਾ ਯੋਜਨਾ ਦੇ ਤਹਿਤ
ਕਰਜ਼ੇ ਦੀ ਰਕਮ 3 ਲੱਖ ਰੁਪਏ ਤੋਂ 5 ਲੱਖ ਰੁਪਏ ਕੀਤੀ ਜਾਵੇਗੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ 2025-26 ਬਜਟ ਦਾ ਐਲਾਨ ਕੀਤਾ ਗਿਆ ਹੈ। ਜਿਸਦੇ ਤਹਿਤ ਉਹਨਾਂ ਦੁਆਰਾ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਕਿਸਾਨਾਂ ਲਈ ਕ੍ਰੈਡਿਟ ਕਾਰਡ ਅਧੀਨ ਬਣਾਈ ਗਈ ਵਿਆਜ ਸਹਾਇਤਾ ਯੋਜਨਾ ਦੇ ਤਹਿਤ ਕਰਜ਼ੇ ਦੀ ਰਕਮ ਨੂੰ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ।