11 ਵਿਅਕਤੀ ਲਾਪਤਾ, 1 ਦੀ ਹੋਈ ਮੌਤ
ਹਰਿਆਣਾ ਦੇ ਫ਼ਤਿਆਬਾਦ ‘ਚ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਭਾਖੜਾ ਨਹਿਰ ਵਿੱਚ ਕਰੂਜ਼ਰ ਗੱਡੀ ਡਿੱਗ ਗਈ ਅਤੇ 1 ਵਿਅਕਤੀ ਦੀ ਮੌਤ ਹੋ ਗਈ ਤੇ 11 ਵਿਅਕਤੀ ਲਾਪਤਾ ਹੋ ਗਏ ਹਨ। ਜਾਣਕਾਰੀ ਅਨੁਸਾਰ ਇਹ ਪਰਿਵਾਰ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਪਿੱਛੋਂ ਮਹਿਮਾਦਾ ਪਰਤ ਰਿਹਾ ਸੀ। ਇਸ ਗੱਡੀ ਵਿੱਚ 10 ਸਾਲਾ ਬੱਚਾ ਵੀ ਸਵਾਰ ਸੀ ਜਿਸਨੂੰ ਬਚਾਉਣ ਲਈ ਰੈਸਕਿਊ ਕਾਰਜ ਜਾਰੀ ਕੀਤਾ ਗਿਆ ਹੈ।