ਚੰਡੀਗੜ੍ਹ ‘ਚ ਮੇਅਰ ਦੀ ਚੋਣ ਦੌਰਾਨ ਆਪ ਅਤੇ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਭਾਜਪਾ ਪਾਰਟੀ ਹਰਪ੍ਰੀਤ ਕੌਰ ਬਬਲਾ ਦੀ ਜਿੱਤ ਹੋਈ ਹੈ। ਜਾਣਕਾਰੀ ਅਨੁਸਾਰ ਭਾਜਪਾ ਪਾਰਟੀ ਹਰਪ੍ਰੀਤ ਕੌਰ ਬਬਲਾ ਨੇ ਆਮ ਆਦਮੀ ਪਾਰਟੀ ਦੀ ਉਮੀਦਕਾਰ ਪ੍ਰੇਮ ਲਤਾ ਨੂੰ 2 ਵੋਟਾਂ ਨਾਲ ਹਰਾਉਂਦਿਆਂ, 19 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਦੱਸ ਦਈਏ ਕਿ ‘ਆਪ’ ਪ੍ਰੇਮ ਲਤਾ ਨੂੰ 17 ਵੋਟਾਂ ਪਈਆਂ ਸਨ। ਜਿਸ ਦੇ ਨਾਲ ਹੁਣ ਚੰਡੀਗੜ੍ਹ ਦੀ ਡੋਰ ਭਾਜਪਾ ਪਾਰਟੀ ਦੇ ਹੱਥ ਵਿੱਚ ਹੈ।