ISRO ਨੇ ਫਿਰ ਇੱਕ ਵਾਰ ਇਤਿਹਾਸ ਰਚਿਆ ਹੈ ਜਿਸਦੇ ਤਹਿਤ ISRO ਵੱਲੋਂ ਸਫਲਤਾਪੂਰਵਕ ਪੁਲਾੜ ‘ਚ 100ਵਾਂ ਮਿਸ਼ਨ ਲਾਂਚ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਦੌਰਾਨ ISRO ਵੱਲੋਂ GSLV-F15 ਰਾਕੇਟ ਦੇ ਉੱਪਰ NVS-02 ਸੈਟੇਲਾਈਟ ਨੂੰ ਪੁਲਾੜ ਵਿੱਚ ਲਾਂਚ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ NVS-02 ਸੈਟੇਲਾਈਟ, ਸੈਟੇਲਾਈਟ ਨੈਵੀਗੇਸ਼ਨ ਦੇ ਨਾਲ ਨਾਲ ਟਰੈਕਿੰਗ ਵਿੱਚ ਵੀ ਮਦਦ ਕਰੇਗਾ। ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ISRO ਨੇ ਦਸੰਬਰ ਵਿੱਚ ਇੱਕ ਸਪੇਸ ਡੌਕਿੰਗ ਪ੍ਰਯੋਗ ਨੂੰ ਸਫਲਤਾਪੂਰਵਕ ਪੁਲਾੜ ‘ਤੇ ਲਾਂਚ ਕੀਤਾ ਸੀ ਜੋ ISRO ਦਾ 99ਵਾਂ ਮਿਸ਼ਨ ਸੀ।