ਜਾਣਕਾਰੀ ਅਨੁਸਾਰ ਮਹਾਂਕੁੰਭ 2025 ਦੀ ਸ਼ੁਰੂਆਤ ਜਨਵਰੀ 13, 2025 ਨੂੰ ਹੋਈ ਸੀ ਅਤੇ ਇਸਦੀ ਸਮਾਪਤੀ ਫਰਵਰੀ 26, 2025 ਨੂੰ ਹੋਵੇਗੀ। ਇਸਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪ੍ਰਯਾਗਰਾਜ, ਉਤਰਾਖੰਡ ਵਿਖੇ ਨਤਮਸਤਕ ਹੋਏ ਅਤੇ ਗੰਗਾ ਨਦੀ ਵਿੱਚ ਇਸ਼ਨਾਨ ਕੀਤਾ। ਦੱਸ ਦਈਏ ਕਿ ਇਸ ਇਕੱਠ ਦੇ ਚੱਲਦਿਆਂ ਸੰਗਮ ਤੱਟ ‘ਤੇ ਭਗਦੜ ਮਚਣ ਕਾਰਨ ਮਹਾਂਕੁੰਭ ਦੌਰਾਨ 14 ਲੋਕਾਂ ਦੀ ਮੌਤ ਹੋਈ ਹੈ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਸ਼ਰਧਾਲੂਆਂ ਦੇ 5 ਕਰੋੜ ਤੋਂ ਵੱਧ ਇਕੱਠ ਹੋਣ ਕਾਰਨ ਵਾਪਰਿਆ ਹੈ। ਜਾਣਕਾਰੀ ਅਨੁਸਾਰ ਹਾਦਸੇ ਉਪਰੰਤ 70 ਤੋਂ ਵੱਧ ਐਂਬੂਲੈਂਸਾਂ ਸੰਗਮ ਕੰਢੇ ‘ਤੇ ਆਈਆਂ ਜਿਸ ਤੋਂ ਬਾਅਦ ਜਖ਼ਮੀਆਂ ਅਤੇ ਮ੍ਰਿਤਕਾਂ ਦੇਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਬਾਅਦ ਇਸ ਅਸਥਾਨ ‘ਤੇ ਹੋਰ ਸ਼ਰਧਾਲੂਆਂ ਦੇ ਇਕੱਠ ਤੋਂ ਪਾਬੰਧੀ ਲਗਾ ਦਿੱਤੀ ਗਈ ਹੈ ਅਤੇ 60,000 ਤੋਂ ਵੱਧ ਪੁਲਿਸ ਮੁਲਾਜਮ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਸ਼ਰਧਾਲੂਆਂ ਨੂੰ CM ਯੋਗੀ ਨੇ ਸਲਾਹ ਦਿੰਦਿਆਂ ਕਿਹਾ ਹੈ ਕਿ ਮਾਂ ਗੰਗਾ ਦੇ ਜਿਸ ਵੀ ਘਾਟ ਦੇ ਤੁਸੀਂ ਨੇੜੇ ਹੋ ਉਥੋਂ ਹੀ ਇਸ਼ਨਾਨ ਕਰੋ ਅਤੇ ਸੰਗਮ ਤੱਟ ਵੱਲ ਜਾਣ ਦੀ ਕੋਸ਼ਿਸ਼ ਨਾ ਕਰੋ।