PM ਨਰਿੰਦਰ ਮੋਦੀ ਨੇ ਭਾਰਤੀ ਕੰਸਰਟ ਦੇ ਚੱਲਦਿਆਂ ਸੁਬਿਆਂ ਅਤੇ ਨਿੱਜੀ ਖੇਤਰਾਂ ‘ਚ ਲਾਈਵ ਕੰਸਰਟ ਲਈ ਈਵੈਂਟ ਮੈਨੇਜਮੈਂਟ, ਕਲਾਕਾਰ ਸੁਰੱਖਿਆ ਤੇ ਹੋਰ ਪ੍ਰਬੰਧਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੁਵਨੇਸ਼ਵਰ ਵਿੱਚ ਉਤਕਰਸ਼ ਓਡੀਸ਼ਾ ਮੇਕ ਇਨ ਓਡੀਸ਼ਾ ਕਨਕਲੇਵ 2025 ਦਾ ਸੰਬੋਧ ਕਰਦਿਆਂ ਕਿਹਾ ਗਿਆ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਤੁਸੀਂ ਮੁੰਬਈ ਅਤੇ ਅਹਿਮਦਾਬਾਦ ਵਿੱਚ ਹੋਏ ਕੋਲਡਪਲੇ ਕੰਸਰਟ ਬਾਰੇ ਸੁਣਿਆ ਹੋਵੇਗਾ ਜਿਸ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਭਾਰਤੀ ਲਾਈਵ ਕੰਸਰਟ ਵਿੱਚ ਕਿੰਨਾ ਸਕੋਪ ਹੈ। ਜਿਸ ਨਾਲ ਦੁਨੀਆ ਦੇ ਵੱਡੇ ਕਲਾਕਾਰ ਵੀ ਭਾਰਤ ਵੱਲ ਆਕਰਸ਼ਿਤ ਹੋ ਰਹੇ ਹਨ। ਇਸਦੇ ਨਾਲ ਉਹਨਾਂ ਕਿਹਾ ਕਿ ਲਾਈਵ ਕੰਸਰਟ ਨਾਲ ਨਾ ਸਿਰਫ ਸੈਰ-ਸਪਾਟਾ ਹੁੰਦਾ ਹੈ ਬਲਕਿ ਰੁਜ਼ਗਾਰ ਵਿੱਚ ਵੀ ਵਾਧਾ ਹੁੰਦਾ ਹੈ।