ਫਗਵਾੜਾ ਵਿਖੇ ਨਵੇਂ ਮੇਅਰ ਦੀ ਚੋਣ ਜੋ ਬੀਤੇ ਸ਼ਨੀਵਾਰ, 25 ਜਨਵਰੀ ਨੂੰ ਹੋਣੀ ਸੀ ਕੁੱਝ ਕਾਰਨਾਂ ਕਰਕੇ ਅਸਫ਼ਲ ਰਹੀ ਜਿਸ ਉੱਤੇ ਸੁਪਰੀਮ ਕੋਰਟ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਵੱਲੋਂ ਇਸ ਉੱਤੇ ਸਖ਼ਤ ਟਿੱਪਣੀ ਕੀਤੀ ਗਈ ਹੈ ਕਿ ਅਜਿਹੀ ਅਣਗਹਿਲੀ ਕਰਨਾ ਲੋਕਤੰਤਰ ਅਤੇ ਅਦਾਲਤ ਦੇ ਅਧਿਕਾਰ ਦਾ ਮਜ਼ਾਕ ਬਣਾਉਣਾ ਹੈ। ਸੁਪਰੀਮ ਕੋਰਟ ਵੱਲੋਂ ਡਿਵੀਜ਼ਨਲ ਕਮਿਸ਼ਨਰ ਤੋਂ ਚੋਣਾਂ ਨਾ ਕਰਾਉਣ ਦੇ ਕਾਰਨ ਬਾਰੇ ਸਪੱਸ਼ਟੀਕਰਨ ਦੇਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸਦੇ ਨਾਲ ਹੀ ਅਦਾਲਤ ਵੱਲੋਂ ਅਗਲੇ ਤਿੰਨ ਦਿਨਾਂ ਵਿੱਚ ਚੋਣਾਂ ਕਰਵਾਉਣ ਦੇ ਲਈ ਡਿਵੀਜ਼ਨਲ ਕਮਿਸ਼ਨਰ ਨੂੰ ਆਦੇਸ਼ ਦਿੱਤੇ ਗਏ ਹਨ ਅਤੇ ਇਸ ਬਾਰੇ ਬਿਆਨ ਪੇਸ਼ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।