ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ 30 ਦਿਨਾਂ ਲਈ ਜੇਲ੍ਹ ਤੋਂ ਰਿਹਾ ਹੋ ਰਹੇ ਹਨ। ਇਸ ਦੌਰਾਨ ਉਹ ਸਜ਼ਾ ਮਿਲਣ ਤੋਂ ਬਾਅਦ ਪਹਿਲੀ ਵਾਰ ਆਪਣੇ ਸਿਰਸਾ ਆਸ਼ਰਮ ਵਿੱਚ ਰਹਿਣਗੇ। ਇਸ ਤੋਂ ਪਹਿਲਾਂ ਜਦ ਵੀ ਰਾਮ ਰਹੀਮ ਨੂੰ ਪੈਰੋਲ ਮਿਲਦੀ ਸੀ ਤਾਂ ਉਹ ਬਰਨਵਾ ਜਾਂ ਯੂ. ਪੀ. ਦੇ ਆਸ਼ਰਮ ਵਿੱਚ ਜਾਂਦਾ ਸੀ। ਜਾਣਕਾਰੀ ਅਨੁਸਾਰ ਰਾਮ ਰਹੀਮ ਅੱਜ ਯਾਨੀ ਦਿਨ ਮੰਗਲਵਾਰ 6:36 ਵਜੇ ਜੇਲ੍ਹ ਵਿਚੋਂ ਹਨੀਪ੍ਰੀਤ ਨਾਲ ਬਾਹਰ ਨਿਕਲਿਆ ਹੈ ਅਤੇ ਸਿਰਸਾ ਲਈ ਰਵਾਨਾ ਹੋਇਆ ਹੈ। ਇਸ ਤੋਂ ਪਹਿਲਾਂ 2017 ਵਿੱਚ ਰਾਮ ਰਹੀਮ ਨੂੰ ਜਿਨਸੀ ਸੋਸ਼ਣ ਅਤੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਅਤੇ ਉਹ ਰੋਹਤਕ ਜੇਲ੍ਹ ਵਿੱਚ ਕੈਦ ਹੈ। ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ 20 ਦਿਨਾਂ ਦੀ ਛੁੱਟੀ ਦਿੱਤੀ ਗਈ ਸੀ।