ਭਾਰਤ ਵਿੱਚ ਅਜਿਹੇ ਹਜ਼ਾਰਾਂ ਲੋਕ ਹਨ ਜੋ ਸਵੇਰੇ ਉੱਠਦਿਆਂ ਸਾਰ ਚਾਹ ਪੀਣ ਦੇ ਸ਼ੌਕੀਨ ਹਨ। ਇਸ ਤੋਂ ਇਲਾਵਾ ਜੇਕਰ ਘਰ ਵਿੱਚ ਕੋਈ ਵੀ ਮਹਿਮਾਨ ਆਉਂਦਾ ਹੈ ਤਾਂ ਉਸਨੂੰ ਚਾਹ ਜਰੂਰ ਪਰੋਸੀ ਜਾਂਦੀ ਹੈ।
image: freepik
image: freepik
ਚਾਹ ਕਈ ਕਿਸਮਾਂ ਦੀ ਹੁੰਦੀ ਹੈ ਅਤੇ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ।
image: freepik
ਅਜਿਹੀਆਂ ਕਈ ਚਾਹਾਂ ਹਨ ਜਿਹਨਾਂ ਦੀ ਕੀਮਤ ਲੱਖਾਂ ਰੁਪਏ ਹੈ। ਆਓ ਜਾਣਦੇ ਹਾਂ ਕਿਹੜੀ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਚਾਹ?
image: freepik
ਚੀਨ ਦੇਸ਼ ਵਿੱਚ ਦੁਨੀਆ ਦੀ ਸਭ ਤੋਂ ਮਹਿੰਗੀ ਚਾਹ ਮਿਲਦੀ ਹੈ ਜਿਸਦਾ ਨਾਂਅ ਦਾ ਹਾਂਗ ਪਾਓ ਹੈ।
ਇਹ ਚਾਹ ਬਹੁਤ ਔਖੀ ਮਿਲਦੀ ਹੈ। ਇਹ ਚਾਹ ਚੀਨ ਦੇ ਵਈ ਪਹਾੜ ਦੀਆਂ ਚੱਟਾਨਾਂ 'ਤੇ ਉਗਾਈਆਂ ਝਾੜੀਆਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਜਿਸਦੇ 6 ਲੱਖ ਰੁੱਖ ਬਚੇ ਹਨ।
image: freepik
ਇਸ ਚਾਹ ਦੇ 1 ਕਿਲੋਗ੍ਰਾਮ ਦੀ ਕੀਮਤ 25 ਲੱਖ 90 ਹਜ਼ਾਰ 550 ਰੁਪਏ ਹੈ।
image: freepik
image: freepik
ਦਾ ਹਾਂਗ ਪਾਓ ਚਾਹ ਇੱਕ ਵਿਲੱਖਣ ਆਰਕਿਡ ਖੁਸ਼ਬੂ ਅਤੇ ਮਿੱਠੇ ਸੁਆਦ ਨਾਲ ਭਰਪੂਰ ਹੈ। ਇਸ ਚਾਹ ਦਾ ਰੰਗ ਹਰਾ ਅਤੇ ਭੂਰਾ ਹੁੰਦਾ ਹੈ।