ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ। ਇਹ ਖੇਡਾਂ 14 ਫਰਵਰੀ ਤੱਕ ਚੱਲਣਗੀਆਂ। ਇਹਨਾਂ ਖੇਡਾਂ ਵਿੱਚ 9800 ਖਿਡਾਰੀ 36 ਖੇਡਾਂ ਵਿੱਚ ਭਾਗ ਲੈਣਗੇ। 2,025 ਸਕੂਲੀ ਵਿਦਿਆਰਥੀ ਸੰਖ ਵਜਾ ਕੇ ਉਦਘਾਟਨੀ ਸਮਾਰੋਹ ਦਾ ਉਦਘਾਟਨ ਕਰਨਗੇ। ਦੱਸ ਦਈਏ ਕਿ ਉਤਰਾਖੰਡ ਰਾਸ਼ਟਰੀ ਖੇਡਾਂ ਲਈ ਸਾਰੇ ਸਮਾਗਮਾਂ ਨੂੰ ਆਯੋਜਿਤ ਕਰਨ ਵਾਲਾ ਪਹਿਲਾ ਰਾਜ ਹੈ ਕਿਉਂਕਿ ਅੱਜ ਤੱਕ ਰਾਸ਼ਟਰੀ ਖੇਡਾਂ ਵਿੱਚ ਕਿਸੇ ਵੀ ਰਾਜ ਨੂੰ ਸ਼ਾਟਗਨ, ਸ਼ੂਟਿੰਗ ਅਤੇ ਸਾਈਕਲਿੰਗ ਮੁਕਾਬਲਿਆਂ ਲਈ ਦਿੱਲੀ ਜਾਣਾ ਪੈਂਦਾ ਸੀ। ਉਤਰਾਖੰਡ ਇਸ ਵਾਰ ਰਾਸ਼ਟਰੀ ਖੇਡਾਂ ਦੇ ਸਾਰੇ ਪ੍ਰੋਗਰਾਮ ਆਪ ਆਯੋਜਿਤ ਕਰੇਗਾ।