ਮੋਹਾਲੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਲਾਰੈਂਸ ਬਿਸ਼ਨੋਈ ਗੈਂਗ ਦੇ ਸਾਥੀ ਮਹਿਫੂਜ ਉਰਫ਼ ਵਿਸ਼ਾਲ ਖਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਹ ਦੋਸ਼ੀ ਡੇਰਾ ਬੱਸੀ ਦੇ ਕੋਚਿੰਗ ਸੈਂਟਰ ਵਿੱਚ ਜੋ ਘਟਨਾ ਸਤੰਬਰ 2024 ਨੂੰ ਵਾਪਰੀ ਸੀ, ਉਸ ਘਟਨਾ ਦਾ ਮਾਸਟਰਮਾਈਂਡ ਸੀ ਅਤੇ ਉਦੋਂ ਤੋਂ ਫ਼ਰਾਰ ਸੀ। ਇਹ ਵੀ ਪਤਾ ਲਗਾਇਆ ਗਿਆ ਹੈ ਕਿ ਇਹ ਦੋਸ਼ੀ ਟਰਾਈਸਿਟੀ ਵਿੱਚ ਅਪਰਾਧ ਕਰਨ ਦੀ ਯੋਜਨਾ ਵੀ ਬਣਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇਸ ਦੋਸ਼ੀ ਵੱਲੋਂ ਹਥਿਆਰ ਅਤੇ ਲੌਜਿਸਟਿਕਲ ਨਾਲ ਸਹਾਇਤਾ ਦਿੱਤੀ ਗਈ ਸੀ। ਨਾਲ ਹੀ ਦੱਸ ਦਈਏ ਕਿ ਉਸ ਪਾਸੋਂ ਇਕ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।