ਨਵੀਂ ਅਕਾਲੀ ਦਲ ਪਾਰਟੀ, ‘ਵਾਰਿਸ ਪੰਜਾਬ ਦੇ’ ਦੇ ਮੈਂਬਰ ਅਮ੍ਰਿਤਪਾਲ ਸਿੰਘ ਵੱਲੋਂ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਗਣਤੰਤਰ ਦਿਵਸ ਦੇ ਮੌਕੇ ਹੋਣ ਵਾਲੀ ਪਰੇਡ ਨੂੰ ਦੇਖਣ ਅਤੇ ਸੰਸਦ ਸੈਸ਼ਨ ਵਿੱਚ ਹਿੱਸਾ ਲੈਣ ਲਈ ਅਪੀਲ ਕੀਤੀ ਹੈ। ਅਮ੍ਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਕੈਦ ਹਨ। ਉਹਨਾਂ ਆਪਣੀ ਪਟੀਸ਼ਨ ਜਾਰੀ ਕਰਦਿਆਂ ਲਿਖਿਆ ਹੈ ਕਿ ਗਣਤੰਤਰ ਦਿਵਸ ਅਤੇ ਸੰਸਦ ਸੈਸ਼ਨ ਵਿੱਚ ਉਹਨਾਂ ਦਾ ਸ਼ਾਮਿਲ ਹੋਣਾ ਸਮਾਨਤਾ ਅਤੇ ਨਿਆਂ ਦੇ ਹਿੱਤ ਵਿੱਚ ਹੈ ਅਤੇ ਉਹਨਾਂ ਕਿਹਾ ਕਿ ਅਦਾਲਤ ਉਹਨਾਂ ਨੂੰ ਇਹਨਾਂ ਮਹੱਤਵਪੂਰਨ ਮੌਕਿਆਂ ਦੇ ਹਿੱਸਾ ਲੈਣ ਲਈ ਮਨਜ਼ੂਰੀ ਦਵੇ। ਇਸਦੇ ਨਾਲ ਉਹਨਾਂ ਲਿਖਿਆ ਕਿ ਇੱਕ ਸੰਸਦ ਮੈਂਬਰ ਦੇ ਨਾਤੇ ਉਹਨਾਂ ਦਾ ਹੱਕ ਹੈ ਕਿ ਉਹ ਸੰਸਦ ਦੇ ਸੈਸ਼ਨਾਂ ਵਿੱਚ ਸ਼ਾਮਲ ਹੋਣ ਅਤੇ ਜਨਤਕ ਮੁੱਦਿਆਂ ਦੇ ਚਰਚਾ ਕਰਨ।