ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੋਮਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਗਈ ਜਿਸ ਦੌਰਾਨ ਉਸਨੇ ਕਈ ਫੈਸਲੇ ਲਾਗੂ ਕੀਤੇ ਜਿਵੇਂ ਜੋ ਪਰਵਾਸੀ ਨਜ਼ਾਇਜ ਤੌਰ ‘ਤੇ ਅਮਰੀਕਾ ਵਿੱਚ ਰਹਿ ਰਹੇ ਹਨ, ਨੂੰ ਬਾਹਰ ਕੀਤਾ ਜਾਵੇਗਾ, ਅਮਰੀਕਾ ਦੇਸ਼ ਵੱਲੋਂ ਪਹਿਲੀ ਨੀਤੀ ‘ਤੇ ਕੰਮ ਕੀਤਾ ਜਾਵੇਗਾ, ਅਮਰੀਕਾ ਨੂੰ ਦੁਬਾਰਾ ਮਹਾਨ ਬਣਾਇਆ ਜਾਵੇਗਾ, ਸਭ ਨੂੰ ਬੋਲਣ ਦੀ ਆਜ਼ਾਦੀ ਮਿਲੇਗੀ, ਅਮਰੀਕਾ ‘ਚ ਘੁੱਸਪੈਠ ਨਹੀਂ ਹੋਣ ਦਿੱਤਾ ਜਾਵੇਗਾ, ਅਮਰੀਕਾ ‘ਚ ਮਹਿਲਾ ਅਤੇ ਪੁਰਸ਼ ਦੋ ਹੀ ਲਿੰਗ ਹੋਣਗੇ, ਮੈਕਸੀਕੋ ਦੀ ਸਰਹੱਦ ‘ਤੇ ਐਮਰਜੈਂਸੀ ਲਾਗੂ ਕੀਤੀ ਜਾਵੇਗੀ।