image: freepik

ਸਵੇਰ ਦਾ ਨਾਸ਼ਤਾ ਸਾਡੇ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਦਿਨ ਦੀ ਸ਼ੁਰੂਆਤ ਇਸ ਨਾਲ ਕਰਨ ਨਾਲ ਸਾਡਾ ਮੂਡ ਵੀ ਠੀਕ ਰਹਿੰਦਾ ਹੈ। ਪਰ ਭਾਰਤੀ ਨਾਸ਼ਤਾ ਕਰਨ ਦੌਰਾਨ ਅਜਿਹੀ ਗਲਤੀ ਕਰ ਰਹੇ ਹਨ ਜੋ ਉਹਨਾਂ ਦਾ Cholesterol ਵਧਾ ਰਿਹਾ ਹੈ।

image: freepik

ਦਰਅਸਲ ਅਸੀਂ ਇੱਕ ਭਗਦੜ ਭਰੀ ਜ਼ਿੰਦਗੀ ਜੀਅ ਰਹੇ ਹਾਂ ਜਿੱਥੇ ਸਾਡੇ ਕੋਲ ਸਾਹ ਲੈਣ ਅਤੇ ਸਾਡੀ ਜ਼ਿੰਦਗੀ ਬਾਰੇ ਸੋਚਣ ਤੱਕ ਦਾ ਸਮਾਂ ਵੀ ਨਹੀਂ ਹੈ। ਜਿਸ ਕਾਰਨ ਕਈ ਲੋਕ ਜਾਂ ਤਾਂ ਨਾਸ਼ਤਾ ਸਹੀ ਤਰੀਕੇ ਨਾਲ ਨਹੀਂ ਕਰਦੇ ਜਾਂ ਕਰਦੇ ਹੀ ਨਹੀਂ ਹਨ।

image: freepik

ਇਸਦੇ ਇਲਾਵਾ ਕਈ ਲੋਕ dieting ਕਰਨ ਦੇ ਚੱਕਰ ਵਿੱਚ ਵੀ ਸਵੇਰ ਦਾ ਖਾਣਾ ਛੱਡ ਦਿੰਦੇ ਹਨ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ। ਜਿਸ ਕਾਰਨ ਅਸੀਂ ਦੁਪਹਿਰ ਵੇਲੇ overeating ਕਰਦੇ ਹਾਂ ਤੇ Junk Food ਖਾ ਲੈਂਦੇ ਹਾਂ।

image: freepik

ਇਸ ਵਿੱਚ Trans fat ਅਤੇ  Saturated Food ਹੁੰਦਾ ਹੈ ਜੋ ਸਾਡੀ ਸਿਹਤ ਲਈ ਠੀਕ ਨਹੀਂ ਹੈ। ਇਸ ਲਈ ਕਦੀ ਵੀ ਸਵੇਰ ਦਾ ਨਾਸ਼ਤਾ Skip ਨਾ ਕਰੋ। ਸਵੇਰ ਦਾ ਨਾਸ਼ਤਾ ਕਰਨ ਸਮੇਂ ਇਹ ਜ਼ਰੂਰ ਯਾਦ ਰੱਖੋ ਕਿ ਇਹ ਹਲਕਾ ਹੋਵੇ ਤੇ ਤਲਿਆ ਹੋਇਆ ਨਾ ਹੋਵੇ।

ਕਿਉਂਕਿ ਇਸ ਨਾਲ ਸਵੇਰੇ ਸਵੇਰੇ Trans fat ਅਤੇ  Saturated Food ਖਾਣ ਨਾਲ ਖੂਨ ਵਿੱਚ Cholesterol ਦੀ ਮਾਤਰਾ ਵੱਧ ਜਾਂਦੀ ਹੈ। ਇਸ ਲਈ ਤੁਹਾਨੂੰ ਆਪਣੇ ਨਾਸ਼ਤੇ ਵਿੱਚ ਪਰੌਂਠੇ ਅਤੇ ਕਚੌੜੀ ਦੀ ਥਾਂ ਓਟਸ, ਦਲੀਆ ਜਾਂ ਇੱਕ-ਦੋ ਰੋਟੀ ਵਰਗੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ।

image: freepik