ਰੂਸ, ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਦੋ ਪੁਲਾੜ ਯਾਨਾਂ ਨੂੰ ਸਫ਼ਲਤਾਪੂਰਵਕ ਪੁਲਾੜ ਵਿੱਚ ਭੇਜਣ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸਰੋ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਡੌਕਿੰਗ ਪ੍ਰਕਿਰਿਆ 16 ਜਨਵਰੀ ਦੀ ਸਵੇਰ ਨੂੰ ਪੂਰੀ ਹੋ ਗਈ ਸੀ ਅਤੇ ਇਹ ਦੋ ਪੁਲਾੜ ਯਾਨਾਂ ਨੂੰ ਰਾਕੇਟ ਰਾਹੀਂ ਧਰਤੀ ਤੋਂ 470 ਕਿਲੋਮੀਟਰ ਉੱਪਰ ਤਾਇਨਾਤ ਕੀਤਾ ਗਿਆ ਸੀ। ਇਹ ਮਿਸ਼ਨ ਤਕਨੀਕੀ ਸਮੱਸਿਆਵਾਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। 12 ਜਨਵਰੀ ਨੂੰ ਪੁਲਾੜ ਯਾਨਾਂ ਨੂੰ ਇੱਕ ਦੂਜੇ ਤੋਂ 3 ਮੀਟਰ ਦੇ ਅੰਦਰ ਲਿਆਂਦਾ ਗਿਆ ਅਤੇ ਫਿਰ ਸੁਰੱਖਿਅਤ ਦੂਰੀ ’ਤੇ ਵਾਪਸ ਭੇਜ ਦਿੱਤਾ ਗਿਆ।