ਏਸ਼ਿਆਈ ਖ਼ੇਡਾਂ ਦੇ ਸਾਬਕਾ ਸੋਨ ਤਗ਼ਮਾ ਜੇਤੂ ਅਤੇ ਉਲੰਪੀਅਨ ਬਹਾਦਰ ਸਿੰਘ ਸੱਗੂ ਨੂੰ ਅਦਿਲੀ ਸੁਮਾਰੀਵਾਲਾ ਦੀ ਥਾਂ ਅਥਲੈਟਿਕਸ ਫ਼ੈਡਰੇਸ਼ਨ ਆਫ਼ ਇੰਡੀਆ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੁਮਾਰੀਵਾਲਾ ਦੇ ਤਿੰਨ ਕਾਰਜਕਾਲ ਪੂਰੇ ਹੋ ਚੁੱਕੇ ਹਨ ਤੇ ਉਹ ਹੁਣ ਅੱਗੇ ਚੋਣ ਨਹੀਂ ਲੜ ਸਕਦੇ ਹਨ। ਫ਼ੈਡਰੇਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਸੀ। 51 ਸਾਲਾ ਸੱਗੂ, ਜਿਨ੍ਹਾਂ ਨੇ 2002 ਦੀਆਂ ਬੁਸਾਨ ਏਸ਼ੀਅਨ ਖੇਡਾਂ ਵਿੱਚ ਸ਼ਾਟ-ਪੁੱਟ ’ਚ ਗੋਲਡ ਮੈਡਲ ਜਿੱਤਿਆ ਸੀ ਅਤੇ 2000 ਅਤੇ 2004 ’ਚ ਉਲੰਪਿਕ ਵਿੱਚ ਹਿੱਸਾ ਲਿਆ ਸੀ, ਚਾਰ ਸਾਲਾਂ ਲਈ ਇਸ ਅਹੁਦੇ ’ਤੇ ਰਹਿਣਗੇ।
ਬਹਾਦਰ ਸਿੰਘ ਸੱਗੂ A.F.I. ਦੇ ਨਵੇਂ ਪ੍ਰਧਾਨ ਵਜੋਂ ਹੋਏ ਨਿਯੁਕਤ
Leave a Comment
Leave a Comment