ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਨਿਯਮ ਅਨੁਸਾਰ ਛੋਟੇ ਬੱਚੇ ਜੋ 18 ਸਾਲ ਤੋਂ ਹੇਠਾਂ ਹਨ, ਨੂੰ ਸੋਸ਼ਲ ਮੀਡੀਆ ਖਾਤਾ ਬਣਾਉਣ ਅਤੇ ਚਲਾਉਣ ਲਈ ਮਾਪਿਆਂ ਦੀ ਇਜਾਜ਼ਤ ਲੈਣੀ ਪਵੇਗੀ। ਕੇਂਦਰ ਸਰਕਾਰ ਜਲਦ ਹੀ ਇਹ ਨਵਾਂ ਨਿਯਮ ਜਾਰੀ ਕਰੇਗੀ। ਇਹ ਨਿਯਮ ਸੋਸ਼ਲ ਮੀਡਿਆ ‘ਤੇ ਬੱਚਿਆਂ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਾਗੂ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ, 2023 ਦੇ ਡਰਾਫਟ ਨਿਯਮਾਂ ਲਈ ਜਨਤਾ ਤੋਂ 18 ਫਰਵਰੀ ਤੱਕ ਸੁਝਾਅ ਅਤੇ ਇਤਰਾਜ ਦੀ ਮੰਗ ਕੀਤੀ ਗਈ ਹੈ।