image source: siasat.com

ਤਲਾਕ ਤੋਂ ਬਾਅਦ A.R RAHMAN ਲੈਣਗੇ 1 ਸਾਲ ਲਈ CAREER BREAK? ਬੇਟੀ ਨੇ ਦੱਸਿਆ ਸੱਚ!

image source: oscars.fandom.com

Oscar Winning Musician, A.R. RAHMAN ਨੇ ਜਦੋਂ ਤੋਂ ਤਲਾਕ ਦਾ ਐਲਾਨ ਕੀਤਾ ਹੈ ਉਦੋਂ ਤੋਂ ਹੀ ਸੋਸ਼ਲ ਮੀਡਿਆ ਤੇ ਇਸ ਸੰਬੰਧਿਤ ਕਾਫ਼ੀ ਅਫਵਾਹਾਂ ਫੈਲ ਰਹੀਆਂ ਹਨ। ਪਰੰਤੂ ਇਸ ਮਾਮਲੇ 'ਚ ਉਹਨਾਂ ਦਾ ਪਰਿਵਾਰ ਉਹਨਾਂ ਦਾ ਪੂਰਾ ਸਾਥ ਦੇ ਰਿਹਾ ਹੈ।

image source: arrahman.com

ਹਾਲ ਹੀ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਤਲਾਕ ਦੇ ਇਸ ਦਰਦ ਤੋਂ ਬਾਹਰ ਆਉਣ ਲਈ A.R. RAHMAN ਨੇ ਇੱਕ ਸਾਲ ਦਾ Career Break ਲੈਣ ਲਈ ਫੈਸਲਾ ਲਿਆ ਹੈ।

image source: indiatimes.com

ਪਰ ਇਸ ਮਾਮਲੇ ਦੀ ਅਫਵਾਹ 'ਤੇ ਰਹਿਮਾਨ ਦੀ ਬੇਟੀ ਖਤੀਜਾ ਨੇ ਚੁੱਪ ਤੋੜੀ ਹੈ ਤੇ ਕਿਹਾ ਹੈ ਕਿ ਇਹ ਸਭ ਝੂਠ ਹੈ ਅਤੇ ਖਤੀਜਾ ਨੇ ਇਸ ਸੰਬੰਧਿਤ ਪੋਸਟ ਵਿੱਚ REPLY ਕਰਦਿਆਂ ਕਿਹਾ ਕਿ "ਕਿਰਪਾ ਕਰਕੇ ਇਸ ਤਰ੍ਹਾਂ ਦੀਆਂ ਅਫਵਾਹਾਂ ਉਡਾਉਣੀਆਂ ਬੰਦ ਕਰੋ"।

image source: tribuneindia.com

20 ਦਸੰਬਰ ਨੂੰ A.R. Rahman ਨੇ TWITTER 'ਤੇ ਇੱਕ ਪੋਸਟ ਸਾਂਝੀ ਕਰਦਿਆਂ ਉਸ ਵਿੱਚ ਲਿਖਿਆ ਸੀ ਕਿ "ਸਾਨੂੰ ਉਮੀਦ ਸੀ ਅਸੀਂ 30 ਸਾਲ ਪੂਰੇ ਕਰਾਂਗੇ ਪਰ ਇਸ ਤਰ੍ਹਾਂ ਲਗਦਾ ਹੈ ਕਿ ਸਾਰੀਆਂ ਚੀਜ਼ਾਂ ਦਾ ਅਚਾਨਕ ਅੰਤ ਹੋ ਜਾਂਦਾ ਹੈ।"

image source: rahmaniac.com

"ਟੁੱਟੇ ਹੋਏ ਦਿਲਾਂ ਦੇ ਭਾਰ ਨਾਲ ਪਰਮਾਤਮਾ ਦਾ ਸਿੰਘਾਸਨ ਵੀ ਕੰਬ ਸਕਦਾ ਹੈ, ਫਿਰ ਵੀ ਇਸ ਵਿਖਰਾਵ 'ਚ ਅਸੀਂ ਮਤਲਬ ਨੂੰ ਤਰਾਸ਼ਦੇ ਹਾਂ ਭਾਵੇਂ ਹੀ ਬਿਖਰੇ ਹੋਏ ਟੁਕੜਿਆਂ ਨੂੰ ਆਪਣੀ ਜਗ੍ਹਾ ਨਾ ਮਿਲੇ।"

image source: rahmaniac.com

ਇਸਦੇ ਨਾਲ ਉਹਨਾਂ ਨੇ PRIVACY ਦਾ ਧਿਆਨ ਰੱਖਣ ਦੀ ਬੇਨਤੀ ਕੀਤੀ ਸੀ ਪਰ ਉਸ ਤੋਂ ਬਾਅਦ ਵੀ ਇਹ ਅਫਵਾਹਾਂ ਉੱਡ ਰਹੀਆਂ ਸਨ ਅਤੇ ਰਹਿਮਾਨ ਦੀ ਬੇਟੀ ਖਤੀਜਾ ਨੇ ਇਹ ਸਭ ਅਫਵਾਹਾਂ ਨੂੰ ਖਾਰਿਜ ਕਰ ਦਿੱਤਾ ਹੈ।

image source: rahmaniac.com

A.R. RAHMAN ਅਤੇ ਉਸਦੀ ਪਤਨੀ ਨੇ 29 ਸਾਲ ਇਕੱਠੇ ਰਹਿਣ ਤੋਂ ਬਾਅਦ ਵੱਖ ਹੋਣ ਦਾ ਫੈਸਲਾ ਲਿਆ ਹੈ। ਪਤਨੀ ਨੇ ਦੱਸਿਆ ਹੈ ਕਿ ਉਹ ਲੰਮੇ ਸਮੇਂ ਤੋਂ ਮਾਨਸਿਕ ਤਣਾਅ ਵਿਚੋਂ ਗੁਜ਼ਰ ਰਹੀ ਸੀ।