ਲੁਧਿਆਣਾ ਸ਼ਹਿਰ ਦੀ ਈਸ਼ਵਰ ਕਲੋਨੀ ‘ਚ ਜਾਗੋ ਸਮਾਗਮ ਦੌਰਾਨ ਹੋਇਆ ਦੋ ਧਿਰਾਂ ਵਿਚਕਾਰ ਝਗੜਾ ਝਗੜੇ ਦੌਰਾਨ ਹੋਈ ਫਾਇਰਿੰਗ
ਇਹ ਖ਼ਬਰ ਪੰਜਾਬ ਦੇ ਲੁਧਿਆਣਾ ਦੀ ਈਸ਼ਵਰ ਕਲੋਨੀ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਾਗੋ ਸਮਾਗਮ ਦੌਰਾਨ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਇੱਕ ਪਾਸਿਓਂ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਹਮਲੇ ‘ਚ ਇੱਕ ਨੌਜਵਾਨ ਜ਼ਖਮੀ ਹੋ ਗਿਆ। ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਿਲ ਕੀਤਾ ਗਿਆ।
ਜ਼ਖਮੀ ਨੌਜਵਾਨ 26 ਸਾਲ ਦਾ ਹੈ ਅਤੇ ਉਸਦਾ ਨਾਮ ਬਲਵਿੰਦਰ ਸਿੰਘ ਹੈ ਅਤੇ ਉਹ ਗੁਰੂ ਅੰਗਦ ਕਾਲੋਨੀ ਲੁਧਿਆਣਾ ਦਾ ਵਾਸੀ ਹੈ। ਉਹ ਆਪਣੇ ਇੱਕ ਦੋਸਤ ਦੇ ਘਰ ਜਾਗੋ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਜਿੱਥੇ ਦੋ ਹੋਰ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਉਹ ਝਗੜਾ ਇਸ ਦੁਰਘਟਨਾ ‘ਚ ਤਬਦੀਲ ਹੋ ਗਿਆ।
ਲੁਧਿਆਣਾ ਜਾਗੋ ਸਮਾਗਮ ‘ਚ ਝਗੜੇ ਦੌਰਾਨ ਹੋਈ ਫਾਇਰਿੰਗ
Leave a Comment
Leave a Comment