ਮ੍ਰਿਤਕ ਨੌਜਵਾਨ ਗੁਰਸੀਸ ਸਿੰਘ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ, ਚਾਰ ਮਹੀਨੇ ਪਹਿਲਾ ਹੀ ਪੋਸਟ ਗ੍ਰੈਜੂਏਸ਼ਨ ਕਰਨ ਲਈ ਲੁਧਿਆਣਾ ਤੋਂ ਕੈਨੇਡਾ ਗਿਆ ਸੀ। ਕੈਨੇਡਾ ਦੀ ਸਾਰਨੀਆ ਪੁਲਿਸ ਨੇ ਮੀਡਿਆ ਨੂੰ ਬਿਆਨ ਦਿੱਤਾ ਕੇ ਕਾਤਿਲ ਹੋਰ ਕੋਈ ਨਹੀਂ ਸਗੋਂ ਮ੍ਰਿਤਕ ਦਾ ਗੁਆਂਢੀ ਹੈ ਜਿਸ ਦੀ ਉਮਰ 36 ਸਾਲ ਹੈ, ਜੋ ਸਾਰਨੀਆ ਦੀ 194 ਕੁਈਨ ਸਟਰੀਟ ਵਿਖੇ ਗੁਰਸੀਸ ਸਿੰਘ ਨਾਲ ਕਮਰੇ ਵਿੱਚ ਰਹਿੰਦਾ ਸੀ। ਦੱਸਿਆ ਗਿਆ ਕਿ ਦੋਹਾਂ ਦੀ ਰਸੋਈ ਵਿਚ ਲੜਾਈ ਹੋਈ ਸੀ , ਗੁਰਸੀਸ ਸਿੰਘ ਤੇ ਚਾਕੂ ਨਾਲ ਕਈ ਵਾਰ ਕੀਤੇ ਗਏ।
ਗੁਰਸੀਸ ਦੀ ਮਾਂ ਆਪਣੇ ਜਵਾਨ ਪੁੱਤਰ ਦੀ ਮੌਤ ਦੀ ਖ਼ਬਰ ਸੁਣਕੇ ਸਦਮੇ ਵਿਚ ਹੈ , ਅਤੇ ਪੂਰਾ ਪਰਿਵਾਰ ਦੁੱਖ ਦੀ ਘੜੀ ਤੋਂ ਗੁਜ਼ਰ ਰਿਹਾ ਹੈ।
ਮ੍ਰਿਤਕ ਨੌਜਵਾਨ ਗੁਰਸੀਸ ਸਿੰਘ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ
Leave a Comment
Leave a Comment