ਰੋਹਤਕ ਵਿਖੇ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਹੋਇਆ ਐਨਕਾਊਂਟਰ
-ਗੈਂਗਸਟਰ ਰਾਹੁਲ ਬਾਬਾ ਸਮੇਤ ਦੋ ਜਖ਼ਮੀ
-ਇੱਕ ਸਾਥੀ ਦੀ ਹੋਈ ਮੌਤ
ਰੋਹਤਕ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕੱਲ ਰਾਤ ਪੁਲਿਸ ਅਤੇ ਗੈਂਸਟਰਾਂ ਵਿਚਕਾਰ ਐਨਕਾਊਂਟਰ ਹੋਇਆ ਜਿਸ ਦੌਰਾਨ ਦੋਨਾਂ ਪਾਸਿਆਂ ਤੋਂ 20 ਰਾਉਂਡ ਫਾਇਰ ਕੀਤੇ ਗਏ ਅਤੇ ਗੈਂਗਸਟਰ ਰਾਹੁਲ ਬਾਬਾ ਸਮੇਤ ਦੀ ਗੈਂਗਸਟਰ ਜਖ਼ਮੀ ਹੋ ਗਏ ਜਦਕਿ ਇੱਕ ਸਾਥੀ ਦੀ ਮੌਕੇ ਤੇ ਮੌਤ ਹੋ ਗਈ।
ਪੁਲਿਸ ਦੀ ਇੱਕ ਮਾਮਲੇ ਲਈ ਜਾਂਚ ਜਾਰੀ ਹੈ ਕਿ ਬਾਬਾ ਰਾਹੁਲ ਰੋਹਤਕ ਕਿਸ ਇਰਾਦੇ ਨਾਲ ਆਇਆ ਸੀ? ਅਤੇ ਇਹ ਗੈਂਸਟਰਾਂ ਵੱਲੋਂ ਤੀਹਰਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 35 ਸਾਲ ਦਾ ਗੈਂਗਸਟਰ ਰਾਹੁਲ ਬਾਬਾ, ਪਿੰਡ ਸੰਘੀ ਹਾਲ ਦਾ ਵਾਸੀ ਆਪਣੇ ਸਾਥੀਆਂ ਸਮੇਤ ਬੋਹੜ ਪਿੰਡ ਵੱਲ ਜਾ ਰਿਹਾ ਸੀ।
ਜਾਣਕਾਰੀ ਅਨੁਸਾਰ ਜਦੋਂ ਛਾਪਾ ਮਾਰਿਆ ਗਿਆ ਤਾਂ ਰੁਕਣ ਦੇ ਇਸ਼ਾਰੇ ਨੂੰ ਦੇਖਦਿਆਂ ਗੈਂਸਟਰਾਂ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ। ਜਿਸ ਸਮੇਂ ਪੁਲਿਸ ਨੇ ਪਿੱਛਾਂ ਕਰਦਿਆਂ ਗੋਲੀਬਾਰੀ ਸ਼ੂਰੂ ਕਰ ਦਿੱਤੀ ਜਿਸ ਕਾਰਨ ਦੋ ਗੈਂਸਟਰ ਜਖ਼ਮੀ ਹੋ ਗਏ ਅਤੇ ਇੱਕ ਦੀ ਮੌਤ ਹੋ ਗਈ।
ਰੋਹਤਕ ਵਿਖੇ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਹੋਇਆ ਐਨਕਾਊਂਟਰ
Leave a Comment
Leave a Comment